ਪ੍ਰਭੂ ਦਿਆਲ
ਸਿਰਸਾ, 26 ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦਾ ਸਿਰਸਾ ’ਚ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਰੋਡਵੇਜ਼ ਦੀਆਂ ਬੱਸਾਂ ਕਿਸਾਨਾਂ ਤੇ ਕਰਮਚਾਰੀਆਂ ਨੇ ਰੁਕਵਾ ਦਿੱਤੀਆਂ ਹਨ ਉਥੇ ਹੀ ਕਿਸਾਨਾਂ ਨੇ ਰਿਵਾੜੀ ਤੋਂ ਫ਼ਾਜ਼ਿਲਕਾਂ ਜਾਣ ਵਾਲੀ ਸਵਾਰੀ ਗੱਡੀ ਨੂੰ ਸਿਰਸਾ ’ਚ ਰੋਕ ਲਿਆ ਹੈ। ਸਵਾਰੀ ਵੱਡੀ ਸਿਰਸਾ ਪੁੱਜਣ ’ਤੇ ਵੱਡੀ ਗਿਣਤੀ ’ਚ ਕਿਸਾਨ ਰੇਲਵੇ ਸਟੇਸ਼ਨ ’ਤੇ ਪੁੱਜ ਗਏ ਤੇ ਰੇਲ ਦੀਆਂ ਪਟੜੀਆਂ ’ਤੇ ਬੈਠ ਗਏ। ਕਿਸਾਨਾਂ ਵੱਲੋਂ ਰੇਲ ਗੱਡੀ ਰੋਕੇ ਜਾਣ ’ਤੇ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਵਾਰੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਹੈ।