ਪ੍ਰਭੂ ਦਿਆਲ
ਸਿਰਸਾ, 6 ਮਾਰਚ
ਨਿੱਜੀ ਖੇਤਰ ਵਿੱਚ ਹਰਿਆਣਾ ਵਾਸੀਆਂ ਲਈ 75 ਫੀਸਦੀ ਨੌਕਰੀਆਂ ਰਾਖਵੀਆਂ ਕਰਨ ਲਈ ਬਣੇ ਕਾਨੂੰਨ ’ਤੇ ਜਨ ਨਾਇਕ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਅੱਜ ਸਿਰਸਾ ਵਿੱਖੇ ਸਥਿਤ ਪਾਰਟੀ ਦੇ ਦਫ਼ਤਰ ਦੇ ਬਾਹਰ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਕਿਸਾਨਾਂ ਨੇ ਦਫ਼ਤਰ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਦਿਆਂ ਜਜਪਾ ਕਾਰਕੁਨਾਂ ਨੂੰ ਕਾਲੇ ਝੰਡੇ ਦਿਖਾਏ। ਕਾਫੀ ਸਮੇਂ ਤੱਕ ਸਥਿਤੀ ਤਣਾਪੂਰਣ ਰਹੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਜਜਪਾ ਦੇ ਦਫ਼ਤਰ ਬਾਹਰ ਤਾਇਨਾਤ ਸੀ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਘਰ ਨੂੰ ਜਾਂਦੇ ਰਾਹ ’ਤੇ ਬੈਰੀਕੇਡ ਲਾਏ ਗਏ ਸਨ।