ਪ੍ਰਭੂ ਦਿਆਲ
ਸਿਰਸਾ, 29 ਮਈ
ਇਥੋਂ ਦੇ ਔਢਾਂ ਕਸਬੇ ’ਚ ਭਾਜਪਾ ਵੱਲੋਂ ਪ੍ਰਗਤੀ ਰੈਲੀ ਕੀਤੀ ਗਈ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਰੈਲੀ ਵਿੱਚ ਨਸ਼ਿਆਂ ਦਾ ਮਸਲਾ ਜ਼ੋਰ ਨਾਲ ਉਠਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਪਿੰਡਾਂ ਵਿੱਚ ਸਟੇਡੀਅਮ ਤੇ ਜਿੰਮ ਬਣਾਏ ਜਾਣਗੇ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਮੂੰਹ ਮੋੜ ਕੇ ਖੇਡਾਂ ਵੱਲ ਆਉਣ। ਰੈਲੀ ਨੂੰ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਆਗੂ ਸੁਨੀਲ ਜਾਖੜ, ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ, ਹਲੋਪਾ ਦੇ ਵਿਧਾਇਕ ਗੋਪਾਲ ਕਾਂਡਾ, ਐੱਮਪੀ ਸੁਨੀਤਾ ਦੁੱਗਲ, ਕਮਲ ਗੁਪਤਾ ਤੇ ਕਿ੍ਸ਼ਨ ਬੇਦੀ ਨੇ ਸੰਬੋਧਨ ਕੀਤਾ।