ਸਿਰਸਾ: ਪਾਣੀ ਦੀ ਸੰਭਾਲ ਤੇ ਹਰ ਘਰ ਨਲ ਲਾਉਣ ਦੇ ਮਾਮਲੇ ’ਚ ਬਿਹਤਰੀਨ ਕੰਮ ਕਰਨ ’ਤੇ ਜ਼ਿਲ੍ਹਾ ਸਿਰਸਾ ਨੂੰ ਕੌਮੀ ਪੱਧਰ ਦਾ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਜਲ ਸ਼ਕਤੀ ਮੰਤਰਾਲਾ ਵੱਲੋਂ ਗਾਂਧੀ ਜੈਅੰਤੀ ਮੌਕੇ ਦਿੱਲੀ ਦੇ ਵਿਗਿਆਨ ਭਵਨ ’ਚ ਕਰਵਾਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਿਰਸਾ ਦੇ ਏਡੀਸੀ ਸੁਸ਼ੀਲ ਕੁਮਾਰ ਨੂੰ ਸੌਂਪ ਕੇ ਸਨਮਾਨਿਤ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ