ਪ੍ਰਭੂ ਦਿਆਲ
ਸਿਰਸਾ, 12 ਅਕਤੂਬਰ
ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਰਣਜੀਤ ਕਤਲ ਕੇਸ ਵਿੱਚ ਸਜ਼ਾ ਸੁਣਾਏ ਜਾਣ ਦੇ ਦਿਨ ਅੱਜ ਨਾ ਸਿਰਫ ਡੇਰੇ ਵਿੱਚ ਸੁੰਨਸਾਨ ਪਸਰੀ ਰਹੀ ਬਲਕਿ ਡੇਰੇ ਦੀ ਮਾਰਕੀਟ ਤੇ ਹੋਰ ਅਦਾਰੇ ਵੀ ਪੂਰੀ ਤਰ੍ਹਾਂ ਬੰਦ ਹਨ। ਡੇਰਾ ਮੁਖੀ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਇਸ ਲਈ ਡੇਰਾ ਪ੍ਰੇਮੀ ਡੇਰੇ ਦੇ ਅੰਦਰ ਤੇ ਆਪਣੇ ਘਰਾਂ ’ਚ ਸਿਮਰਨ ਕਰਦੇ ਨਜ਼ਰ ਆਏ। ਪੁਲੀਸ ਵੱਲੋਂ ਕਿਸੇ ਵੀ ਅਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਡੇਰਾ ਮੁਖੀ ਨੂੰ 9 ਅਕਤੂਬਰ ਨੂੰ ਰਣਜੀਤ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।