ਪ੍ਰਭੂ ਦਿਆਲ
ਸਿਰਸਾ, 4 ਅਗਸਤ
ਇਥੋਂ ਦੇ ਟ੍ਰੈਫਿਕ ਪਾਰਕ ਦੇ ਨੇੜੇ ਟ੍ਰੈਫਿਕ ਪੁਲੀਸ ਦੇ ਥਾਣੇਦਾਰ ’ਤੇ ਕਥਿਤ ਤੌਰ ’ਤੇ ਕਾਰ ਚੜ੍ਹਾਉਣ ਵਾਲਾ ਪੁਲੀਸ ਨੇ ਗੱਡੀ ਸਮੇਤ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਫੜੇ ਗਏ ਵਿਅਕਤੀ ਦੀ ਪਛਾਣ ਯੋਗੇਸ਼ ਕੁਮਾਰ ਵਾਸੀ ਢਾਣੀ ਫੌਗਾਟ ਜ਼ਿਲ੍ਹਾ ਚਰਖੀ ਦਾਦਰੀ ਵਜੋਂ ਕੀਤੀ ਗਈ ਹੈ। ਸਿਵਲ ਲਾਈਨ ਥਾਣਾ ਇੰਚਾਰਜ ਅਮਿਤ ਕੁਮਾਰ ਨੇ ਦੱਸਿਆ ਹੈ ਕਿ ਬੀਤੇ ਦਿਨ ਟ੍ਰੈਫਿਕ ਪੁਲੀਸ ਦੇ ਸਬ ਇੰਸਪੈਕਟਰ ਧਰਮਵੀਰ ਸਿੰਘ ਟ੍ਰੈਫਿਕ ਪਾਰਕ ਦੇ ਨੇੜੇ ਸੜਕ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਨੇ ਬਿਨਾਂ ਨੰਬਰ ਪਲੇਟ ਦੇ ਔਡੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤੀ ਤਾਂ ਗੱਡੀ ਸਵਾਰ ਡਰਾਈਵਰ ਨੇ ਇਕ ਵਾਰ ਗੱਡੀ ਨੂੰ ਰੋਕ ਲਿਆ, ਜਦੋਂ ਉਸ ਤੋਂ ਗੱਡੀ ਦਾ ਕਾਗਜ਼ਾਤ ਮੰਗੇ ਗਏ ਤਾਂ ਉਸ ਨੇ ਗੱਡੀ ਨੂੰ ਚਲਾ ਲਿਆ ਤੇ ਕਥਿਤ ਤੌਰ ’ਤੇ ਸਬ ਇੰਸਪੈਕਟਰ ਦੇ ਉੱਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਸਬ ਇੰਸਪੈਕਟਰ ਨੇ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਅ ਲਿਆ।