ਪ੍ਰਭੂ ਦਿਆਲ
ਸਿਰਸਾ, 17 ਸਤੰਬਰ
ਸਰਵ ਕਰਮਚਾਰੀ ਸੰਘ ਦੇ ਬੈਨਰ ਹੇਠ ਪੀਟੀਆਈ ਅਧਿਆਪਕਾਂ ਦੀ ਬਹਾਲੀ ਦੀ ਮੰਗ ਲਈ ਕਰਮਚਾਰੀਆਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਦਾ ਘਿਰਾਓ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਘਿਰਾਓ ਵਿੱਚ ਆਸ਼ਾ ਵਰਕਰਜ ਯੂਨੀਅਨ, ਮਿਡ ਡੇਅ ਮੀਲ ਯੂਨੀਅਨ, ਆਂਗਨਵਾੜੀ ਵਰਕਰਜ ਅਤੇ ਹੈਲਪਰ ਯੂਨੀਅਨ, ਬਿਜਲੀ ਯੂਨੀਅਨ, ਰੋਡਵੇਜ਼ ਯੂਨੀਅਨ, ਸੇਵਾਮੁਕਤ ਕਰਮਚਾਰੀ ਸੰਘ, ਸੁਪਰਵਾਈਜ਼ਰ ਵੈਲਫੇਅਰ ਐਸੋਸੀਏਸ਼ਨ, ਨਗਰ ਪਾਲਿਕਾ, ਫਾਇਰ ਬ੍ਰਿਗੇਡ ਯੂਨੀਅਨ ਅਤੇ ਅਧਿਆਪਕ ਸੰਘ ਨਾਲ ਜੁੜੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ।ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪੀਟੀਆਈ ਆਗੂ ਕੁਲਵੰਤ ਸਿੰਘ, ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਸਕੱਤਰ ਰਾਜੇਸ਼ ਭਾਕਰ ਨੇ ਸਾਂਝੇ ਤੌਰ ’ਤੇ ਕੀਤੀ।