ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਮਈ
ਸੂਬੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧਣ ਦੇ ਬਾਵਜੂਦ ਇੱਥੇ ਸਾਰਾ ਦਿਨ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਖੜ੍ਹੇ ਤੇ ਬੈਠੇ ਰਹਿੰਦੇ ਹਨ। ਗਾਹਕ ਦੇ ਆਉਂਦੇ ਹੀ ਸ਼ਟਰ ਚੁੱਕ ਕੇ ਗਾਹਕਾਂ ਨੂੰ ਅੰਦਰ ਵਾੜ ਕੇ ਸਮਾਨ ਦੇ ਦਿੰਦੇ ਹਨ । ਦੁਰਗਾ ਮੰਦਿਰ ਰੋਡ, ਪੱਥਰਾਂ ਵਾਲਾ ਬਜਾਰ, ਕੰਪਲੈਂਟ ਦਫਤਰ ਬਾਜ਼ਾਰ, ਰੇਲਵੇ ਰੋਡ ਸਣੇ ਸ਼ਹਿਰ ਦੀਆਂ ਗਲੀਆਂ ਤੇ ਮੁਹੱਲਿਆ ਵਿਚ ਬੈਠੇ ਦੁਕਾਨਦਾਰ ਸ਼ਰ੍ਹੇਆਮ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਹਲਵਾਈਆਂ ਨੇ ਵੀ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਇਥੋਂ ਤਕ ਕਿ ਕਬਾੜ ਦਾ ਕੰਮ ਕਰਨ ਵਾਲੇ ਵੀ ਸ਼ਰ੍ਹੇਅਮ ਕਬਾੜ ਦੇ ਟੱਰਕ ਭਰ ਕੇ ਬਾਹਰ ਭੇਜ ਰਹੇ ਹਨ।