ਪੱਤਰ ਪ੍ਰੇਰਕ
ਟੋਹਾਣਾ, 20 ਜੁਲਾਈ
ਬੇਕਾਰ ਟਾਇਰਾਂ ਵਿੱਚੋਂ ਤੇਲ ਕੱਢਣ ਵਾਲੇ ਕਾਰਖਾਨੇ ਦਾ ਬੁਆਇਲਰ ਦਾ ਢੱਕਣ ਖੋਲ੍ਹਣ ’ਤੇ ਭਾਫ ਨਾਲ 7 ਮਜ਼ਦੂਰ ਝੁਲਸ ਗਏ। ਇਨ੍ਹਾਂ ਵਿੱਚ ਕਈ ਪਰਵਾਸੀ ਮਜ਼ਦੂਰਾਂ ਦੀ ਹਲਾਤ ਗੰਭੀਰ ਹੋਣ ’ਤੇ ਹਿਸਾਰ ਰੈਫ਼ਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਰਵਾਸੀ ਮਜ਼ਦੂਰ 13 ਜੁਲਾਈ ਨੂੰ ਕਾਰਖਾਨੇ ਵਿੱਚ ਕੰਮ ’ਤੇ ਆਏ ਸੀ। ਫਤਿਹਾਬਾਦ-ਨਾਗਪੁਰ ਸੜਕ ’ਤੇ ਪੈਂਦੇ ਜੈਨ ਗਰੁਪ ਦੇ ਕਾਰਖਾਨੇ ਵਿੱਚ ਪੁਰਾਣੇ ਟਾਇਰਾਂ ਨੂੰ ਬੁਆਇਲਰ ਵਿੱਚ ਪਾ ਕੇ ਗਰਮ ਕਰਕੇ ਤੇਲ ਕੱਢਣ ਤੋਂ ਬਾਦ ਮਜ਼ਦੂਰਾਂ ਨੇ ਠੰਢਾ ਹੋਣ ਤੋਂ ਪਹਿਲਾਂ ਜਦੋਂ ਢੱਕਣ ਖੋਲ੍ਹਿਆ ਤੇ ਤੇਜ਼ ਨਿਕਲੀ ਭਾਫ ਨਾਲ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕਿਸ਼ੋਰ, ਪ੍ਰਕਾਸ, ਯੋਗਰਾਮ ਤੇ ਪ੍ਰਤਾਪ ਨੂੰ ਹਿਸਾਰ ਰੈਫ਼ਰ ਕੀਤਾ ਗਿਆ ਤੇ ਜਦੋਂ ਕਿ ਤਿੰਨ ਮਜ਼ਦਰਾਂ ਨੂੰ ਫਤਿਹਾਬਾਦ ਦੇ ਹਸਪਤਾਲ ਭਰਤੀ ਕੀਤਾ ਗਿਆ ਹੈ। ਪਰਵਾਸੀ ਮਜ਼ਦੂਰ ਉਤੱਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।