ਪੱਤਰ ਪ੍ਰੇਰਕ
ਰਤੀਆ, 29 ਅਕਤੂਬਰ
ਥਾਣਾ ਸਦਰ ਪੁਲੀਸ ਨੇ ਪਿੰਡ ਬਾਹਮਣਵਾਲਾ ਨਿਵਾਸੀ ਪ੍ਰਗਟ ਸਿੰਘ ਦੀ ਸ਼ਿਕਾਇਤ ’ਤੇ ਉਸ ਦਾ ਰਸਤਾ ਰੋਕ ਕੇ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਸਮਾਨ ਦੀ ਖਰੀਦਦਾਰੀ ਕਰਨ ਬੱਸ ਸਟੈਂਡ ਗਿਆ ਸੀ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਗਾਲੀ ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਦੱਸਿਆ ਕਿ ਉਸ ਸਮੇਂ ਤਾਂ ਮਾਮਲਾ ਨਿਪਟ ਗਿਆ ਪ੍ਰੰਤੂ ਬਾਅਦ ਵਿੱਚ ਉਕਤ ਵਿਅਕਤੀ ਫਿਰ ਉਸ ਦੇ ਘਰ ਆ ਕੇ ਉਸ ਦੀ ਮਾਰਕੁੱਟ ਕਰਨ ਲੱਗੇ ਉਸ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ੇ ਵਿੱਚ ਸਨ ਅਤੇ ਉਨ੍ਹਾਂ ਪਟਾਕਿਆਂ ਵਾਲਾ ਪੌਟਾਸ਼ ਉਸ ਦੇ ਸਿਰ ਵਿੱਚ ਮਾਰ ਦਿੱਤਾ।