ਪ੍ਰਭੂ ਦਿਆਲ
ਸਿਰਸਾ, 19 ਜੁਲਾਈ
ਇੱਥੋਂ ਦੀ ਪੁਰਾਣੀ ਹਾਊਸਿੰਗ ਬੋਰਡ ਕਾਲੋਨੀ ਵਾਸੀ ਪਰਿਵਾਰ ਲੰਘੀ ਰਾਤ ਜਦੋਂ ਆਪਣੀ ਲੜਕੀ ਦੇ ਵਿਆਹ ਦੀਆਂ ਮੈਰਿਜ ਪੈਲੇਸ ’ਚ ਰਸਮਾਂ ਨਿਭਾ ਰਿਹਾ ਸੀ ਤਾਂ ਚੋਰਾਂ ਨੇ ਘਰ ਵਿੱਚੋਂ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਤੇ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਰਾਣੀ ਹਾਊਸਿੰਗ ਬੋਰਡ ਕਾਲੋਨੀ ਦੇ ਰਾਮੇਸ਼ ਕੁਮਾਰ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਉਹ ਲੰਘੀ ਰਾਤ ਮੈਰਿਜ ਪੈਲੇਸ ਵਿਆਹ ਦੀਆਂ ਰਸਮਾਂ ਨਿਭਾ ਰਹੇ ਸਨ ਤਾਂ ਇਸੇ ਦੌਰਾਨ ਕਿਸੇ ਨੇ ਘਰੋਂ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਤੇ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਵਿਆਹ ਦੀਆਂ ਰਸਮਾਂ ਨਿਭਾ ਕੇ ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਚੋਰੀ ਦਾ ਪਤਾ ਲੱਗਿਆ। ਪੁਲੀਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਆਹ ਵਾਲੇ ਘਰੋਂ 11 ਤੋਲਾ ਸੋਨਾ ਚੋਰੀ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਲੜਕੀ ਦੇ ਵਿਆਹ ਵਾਲੇ ਘਰ ਵਿੱਚੋਂ ਚੋਰਾਂ ਨੇ 11 ਤੋਲੇ ਸੋਨਾ ਚੋਰੀ ਕਰ ਲਿਆ ਜਿਸ ਨਾਲ ਪਰਿਵਾਰ ਦਾ ਕਰੀਬ ਸਾਢੇ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਰੋਡ, ਗਲੀ ਨੰਬਰ 3 ਵਾਸੀ ਸੁਰਿੰਦਰ ਕੁਮਾਰ ਦੀ ਲੜਕੀ ਦਾ ਵਿਆਹ ਕੋਟਕਪੂਰਾ ਰੋਡ ਸਥਿਤ ਹੋਟਲ ਵਿੱਚ ਸੀ। ਸਵੇਰੇ ਚਾਰ ਵਜੇ ਲੜਕੀ ਦੀ ਵਿਦਾਈ ਸੀ ਉਸ ਵੇਲੇ ਘਰ ਵਿੱਚ ਕੋਈ ਨਹੀਂ ਸੀ। ਚੋਰਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਘਰ ਵਿੱਚੋਂ 11 ਤੋਲੇ ਸੋਨਾ ਚੋਰੀ ਕਰ ਲਿਆ। ਚੋਰਾਂ ਦੀਆਂ ਫੋਟੋਆਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ।