ਪੱਤਰ ਪ੍ਰੇਰਕ
ਟੋਹਾਣਾ, 7 ਮਾਰਚ
ਇਥੋਂ ਦਾ ਪਿੰਡ ਬੈਜਲਪੁਰ ਦੇ ਪਰਿਵਾਰਾਂ ਵਿੱਚ ਕੌਮੀ ਖੇਡ ਹਾਕੀ ਦਾ ਜਨੂੰਨ ਸੂਬੇ ਵਿੱਚ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਸਰਕਾਰੀ ਸਹਾਇਤਾ ਤੋਂ ਬਗੈਰ ਪਿੰਡ ਦੇ ਪਰਿਵਾਰਾਂ ਨੇ ਇੱਥੇ ਚਾਰ ਮੈਦਾਨ ਤਿਆਰ ਕੀਤੇ। ਇਸ ਤੋਂ ਇਲਾਵਾ ਪਿੰਡ ਦੇ ਸਾਬਕਾ ਫੌਜੀਆਂ ਤੇ ਕਿਸਾਨ ਪਰਿਵਾਰ ਨੇ ਦਾਨ ਦੇ ਰੂਪ ਵਿੱਚ ਪੈਸੇ ਇਕੱਠੇ ਕਰਕੇ ਹਾਕੀ ਖੇਡ ਨੂੰ ਪ੍ਰਫੁੱਲਤ ਕਰਨ ਲਈ ਹਰ ਸਾਲ ਵੀਹ ਲੱਖ ਰੁਪਏ ਖਰਚ ਕੀਤੇ। ਪਿੰਡ ਬੈਜਲਪੁਰ ਦੀ ਹਾਕੀ ਨਰਸਰੀ ਨੇ ਸੂੁਬਾ ਪੱਧਰ ’ਤੇ ਕੌਮੀ ਪੱਧਰ ਦੇ ਹਾਕੀ ਖਿਡਾਰੀ ਦਿੱਤੇ ਹਨ। ਪਿੰਡ ਬੈਜਲਪੁਰ ਦੀ ਨਰਸਰੀ ਸਿਖਲਾਈ ਕੇਂਦਰ ਵਿੱਚੋਂ ਦੋ ਹਾਕੀ ਖਿਡਾਰਣਾਂ ਸੁਮਿਤਾ ਨੈਨ ਤੇ ਜੋਤੀ ਦਾ ਭਾਰਤ ਦੀ ਸੀਨੀਅਰ ਹਾਕੀ ਟੀਮ ਦੇ ਕੈਂਪ ਲਈ ਚੋਣ ਹੋਣ ’ਤੇ ਪਿੰਡ ਵਾਸੀ ਬਾਗੋਬਾਗ ਹਨ। ਮੁੱਖ ਕੋਚ ਰਣ ਸਿੰਘ ਇਥੋਂ ਦੇ ਕਰੀਬ ਦੋ ਸੌ ਵਿਦਆਰਥੀਆਂ ਨੂੰ ਸਵੇਰੇ ਸ਼ਾਮ ਹਾਕੀ ਦੀ ਕੋਚਿੰਗ ਦੇ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਕੌਮੀ ਪੱਧਰ ਦੀ ਪੂਰੀ ਟੀਮ ਤਿਆਰ ਕਰਨ ਦੇ ਸਮਰੱਥ ਹਨ ਜੇ ਉਨ੍ਹਾਂ ਨੂੰ ਐਸਰੋਟਰਫ਼ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।