ਸ਼ਾਹਬਾਦ ਮਾਰਕੰਡਾ: ਖੇਤੀ ਵਿਭਾਗ ਮੀਂਹ ਦੇ ਫਾਲਤੂ ਪਾਣੀ ਨੂੰ ਰਿਚਾਰਜ ਕਰਨ ਲਈ ਬਲਾਕ ਬਾਬੈਨ ਦੇ ਪਿੰਡਾਂ ’ਚ ਆਮ ਥਾਵਾਂ ’ਤੇ 50 ਡੂੰਘੇ ਬੋਰਵੈਲ ਲਾਏਗਾ ਤਾਂ ਜੋ ਮੀਂਹ ਦਾ ਫਾਲਤੂ ਪਾਣੀ ਰੀਚਾਰਜ ਕੀਤਾ ਜਾ ਸਕੇ। ਜਿਨ੍ਹਾਂ ਲਈ ਥਾਵਾਂ ਦੀ ਚੋਣ ਕਰਨੀ ਸ਼ੁਰੂ ਹੋ ਗਈ ਹੈ। ਪਿੰਡ ਬੀੜ ਕਾਲਵਾ ’ਚ ਥਾਂ ਦੀ ਚੋਣ ਕਰਨ ਉਪਰੰਤ ਸਹਾਇਕ ਭੂਮੀ ਸਰੰਕਸ਼ਨ ਅਧਿਕਾਰੀ ਰਾਮ ਸਰੂਪ ਨੇ ਮੀਡੀਆ ਨੂੰ ਦੱਸਿਆ ਕਿ ਤੇਜੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। -ਪੱਤਰ ਪ੍ਰੇਰਕ