ਪੱਤਰ ਪ੍ਰੇਰਕ
ਰਤੀਆ, 15 ਅਕਤੂਬਰ
ਇਥੇ ਪਿੰਡ ਭਾਨੀਖੇੜਾ ਵਿੱਚ ਇਕ ਸਕਾਰਪੀਓ ਗੱਡੀ ਵਿੱਚ ਆਏ ਕੁੱਝ ਨੌਜਵਾਨਾਂ ਵੱਲੋਂ ਪਿੰਡ ਦੇ ਗੁਰੂ ਘਰ ਦੇ ਨਜ਼ਦੀਕ ਫਾਇਰਿੰਗ ਕੀਤੀ। ਸ਼ਿਕਾਇਤਕਰਤਾ ਹਰਜੀਤ ਸਿੰਘ ਪੁੱਤਰ ਦਿਆਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 7:30 ਵਜੇ ਉਹ ਪਿੰਡ ਦੇ ਕੁਲਵੰਤ ਸਿੰਘ, ਸਾਵਨ ਸਿੰਘ ਨਾਲ ਗੁਰੂਦੁਆਰੇ ਕੋਲ ਖੜ੍ਹਾ ਸੀ ਤਾਂ ਇਸ ਦੌਰਾਨ ਸਕਾਰਪੀਓ ਵਿੱਚ ਸਵਾਰ ਗੁਰਵਿੰਦਰ ਸਿੰਘ ਅਤੇ ਉਸ ਨਾਲ ਹੋਰ 3-4 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਗੁਰੂ ਘਰ ਕੋਲ ਪਿਸਟਲਾਂ ਨਾਲ ਕਰੀਬ 10 ਹਵਾਈ ਫਾਇਰ ਕੀਤੇ। ਆਵਾਜ਼ ਸੁਣ ਕੇ ਪਿੰਡ ਵਿਚ ਡਰ ਮਾਹੌਲ ਹੋ ਗਿਆ ਅਤੇ ਇਸ ਉਪਰੰਤ ਗੁਰਵਿੰਦਰ ਸਿੰਘ ਨੇ ਸਾਥੀਆਂ ਸਮੇਤ ਗੱਡੀ ਲੈ ਕੇ ਪਿਸਟਲਾਂ ਲਹਿਰਾਉੁਂਦਾ ਹੋਇਆ ਪਿੰਡ ਕੰਵਲਗੜ੍ਹ ਵੱਲ ਨਿੱਕਲ ਗਿਆ। ਪੁਲੀਸ ਨੇ ਨਾਮਜ਼ਦ ਵਿਅਕਤੀ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।