ਡੱਬਵਾਲੀ (ਪੱਤਰ ਪ੍ਰੇਰਕ): ਅੱਜ ਦੇਰ ਸ਼ਾਮ ਇੱਕ ਸਰਕਾਰੀ ਸੰਸਕ੍ਰਿਤ ਅਧਿਆਪਕ ਪਿੰਡ ਡੱਬਵਾਲੀ ਨੇੜੇ ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸ ਵੇਅ ਦੇ ਉਸਾਰੀਧੀਨ ਫਲਾਈਓਵਰ ਨੇੜੇ ਮ੍ਰਿਤਕ ਹਾਲਤ ’ਚ ਮਿਲਿਆ ਜਿਸ ਦੀ ਪਛਾਣ 52 ਸਾਲਾ ਹੰਸਰਾਜ ਪੁੱਤਰ ਬਾਬੂਰਾਮ ਸੋਨੀ ਵਾਸੀ ਔਢਾਂ ਹਾਲ ਚੌਹਾਨ ਨਗਰ ਡੱਬਵਾਲੀ ਵਜੋਂ ਹੋਈ। ਮ੍ਰਿਤਕ ਸਰਕਾਰੀ ਮਿਡਲ ਸਕੂਲ ਸਾਲਮ ਖੇੜਾ ’ਚ ਤਾਇਨਾਤ ਸੀ। ਪੁਲੀਸ ਨੂੰ ਮੌਕੇ ਤੋਂ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਹੰਸਰਾਜ ਨੇ ਪਿੰਡ ਔਢਾਂ ਦੇ ਰਹਿਣ ਵਾਲੇ ਗੋਗੀ ਚਾਹਲ, ਰੂਪਾ ਜਾਂ ਸੁਰੇਸ਼ ਸੋਨੀ ’ਤੇ ਸੱਟੇ ਦੇ ਪੈਸਿਆਂ ਲਈ ਤੰਗ-ਪ੍ਰੇਸ਼ਾਨ ਕਰਨ ਦਾ ਕਥਿਤ ਦੋਸ਼ ਲਗਾਇਆ ਹੈ। ਪੁਲੀਸ ਨੇ ਤਿੰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ।