ਪੱਤਰ ਪ੍ਰੇਰਕ
ਨਰਾਇਣਗੜ੍ਹ, 17 ਜੂਨ
ਕਰੋਨਾ ਮਹਾਮਾਰੀ ਦੇ ਚੱਲਦਿਆਂ ਨਰਾਇਣਗੜ੍ਹ ਦੇ ਧਾਰਮਿਕ ਸਥਾਨਾਂ ’ਚ ਸੈਨੇਟਾਈਜ਼ਰ ਤੇ ਮਾਸਕ ਪਾ ਕੇ ਆਉਣ ਦੇ ਜਾਰੀ ਕੀਤੇ ਗਏ ਹੁਕਮ ਤੋਂ ਬਾਅਦ ਅੱਜ ਨਰਾਇਣਗੜ੍ਹ ਦੇ ਮੋਹਿਤ ਮੈਡੀਕਲ ਸਟੋਰ ਦੇ ਮਾਲਕ ਟੋਨੀ ਅਗਰਵਾਲ ਨੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਤੇ ਮੰਦਰਾਂ ਵਿੱਚ ਸੈਨੇਟਾਈਜ਼ਰ ਦੇ ਸਟੈਂਡ ਤੇ ਮਾਸਕ ਦੀ ਮੁਫ਼ਤ ਸੇਵਾ ਕੀਤੀ। ਟੋਨੀ ਦਾ ਕਹਿਣਾ ਕਿ ਜੇ ਕਿਸੇ ਵੀ ਧਾਰਮਿਕ ਅਸਥਾਨ ’ਤੇ ਸੈਨੇਟਾਈਜ਼ਰ ਤੇ ਮਾਸਕ ਦੀ ਲੋੜ ਹੋਵੇਗੀ ਤਾਂ ਉਹ ਇਸ ਨੂੰ ਮੁਫ਼ਤ ਮੁਹੱਈਆ ਕਰਵਾਉਣਗੇ।