ਪੱਤਰ ਪ੍ਰੇਰਕ
ਟੋਹਾਣਾ, 5 ਜੂਨ
ਜਾਖਲ ਵਿੱਚ ਆਰਪੀਐੱਫ਼ ਦਾ ਜਵਾਨ ਕਰੋਨਾ ਪਾਜ਼ੇਟਿਵ ਆਉਣ ਕਾਰਨ ਮਰੀਜ਼ਾਂ ਦੀ ਸੰਖਿਆ ਜਾਖਲ ਵਿੱਚ ਦੋ ਹੋ ਗਈ। ਪਹਿਲਾ ਮਾਮਲਾ ਆਰਪੀਐੱਫ਼ ਜਾਖਲ ਦਾ ਇੰਸਪੈਕਟਰ ਸੀ, ਉਸ ਦੇ ਨਾਲ ਇਹ ਨੌਜਵਾਨ ਸੰਘਰਸ਼ ਵਿੱਚ ਸੀ। ਉਹ ਜਾਖਲ ਕਿਰਾਏ ਦੇ ਮਕਾਨ ਵਿੱਚ ਆਪਨੀ ਪਤਨੀ ਤੇ ਮਾਂ ਨਾਲ ਰਹਿੰਦਾ ਸੀ। ਸਿਹਤ ਵਿਭਾਗ ਨੇ ਸਿਪਾਹੀ ਨੂੰ ਅਗਰੋਹਾ ਮੈਡੀਕਲ ਰੈਫ਼ਰ ਕਰ ਦਿੱਤਾ ਹੈ। ਕਿਰਾਏ ਦੇ ਮਕਾਨ ਵਾਲੇ ਇਲਾਕੇ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ ਗਿਆ ਹੈ। ਪੀੜਤ ਸਿਪਾਹੀ ਦੀ ਮਾਤਾ ਤੇ ਪਤਨੀ ਨੂੰ ਮਕਾਨ ਅੰਦਰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਜਾਖਲ ਰੇਲਵੇ ਰੋਡ ’ਤੇ ਦੁਕਾਨਾ ਦਾ ਸਮਾਂ ਬਦਲ ਕੇ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਕਰ ਦਿੱਤਾ ਗਿਆ ਹੈ।