ਰੋਹਤਕ, 12 ਅਕਤੂਬਰ
ਇਥੇ ਅੱਜ ਸਵੇਰੇ ਘਰ ਵਿੱਚ ਐੱਲਪੀਜੀ ਸਿਲੰਡਰ ਫਟਣ ਕਾਰਨ ਪਰਿਵਾਰ ਦੇ ਸੱਤ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਏਕਤਾ ਕਲੋਨੀ ਦੀ ਹੈ। ਜ਼ਖ਼ਮੀਆਂ ਵਿੱਚ ਇੱਕ ਜੋੜਾ ਅਤੇ ਉਨ੍ਹਾਂ ਦੇ ਪੰਜ ਬੱਚੇ ਹਨ। ਧਮਾਕੇ ‘ਚ ਘਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।