ਏਲਨਾਬਾਦ: ਅਜ਼ੀਜ ਪ੍ਰਤਾਪ ਸਿੰਘ ਖੋਸਾ ਫਾਊਡੇਸ਼ਨ ਵਲੋਂ ਕਰਵਾਏ ਗਏ ਅਜ਼ੀਜ ਪ੍ਰਤਾਪ ਖੋਸਾ ਯਾਦਗਾਰੀ ਕਬੱਡੀ ਟੂਰਨਾਮੈਂਟ ਦੇ ਲੜਕਿਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਿੰਡ ਰੋੜੀ ਦੀ ਟੀਮ ਪਹਿਲੇ ਅਤੇ ਪਿੰਡ ਹਰੀਪੁਰਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਦੌਰਾਨ ਗੌਰੀ ਰੋੜੀ ਬੈਸਟ ਧਾਵੀ ਅਤੇ ਨਿੰਮਾ ਰੋੜੀ ਬੈਸਟ ਜਾਫੀ ਐਲਾਨੇ ਗਏ। ਲੜਕੀਆਂ ਦੇ ਆਲ ਓਪਨ ਸਰਕਲ ਕਬੱਡੀ ਮੁਕਾਬਲਿਆਂ ਵਿੱਚ ਸਮੈਣ (ਫਤਿਹਾਬਾਦ) ਦੀ ਟੀਮ ਪਹਿਲੇ ਅਤੇ ਸੋਥਾ (ਹਿਸਾਰ ) ਦੀ ਟੀਮ ਦੂਜੇ ਸਥਾਨ ਤੇ ਰਹੀ। ਰਾਮ ਭਤੇਰੀ ਨੂੰ ਬੈਸਟ ਧਾਵੀ ਅਤੇ ਪੂਜਾ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਸ ਮੌਕੇ ਫਾਊਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਖੋਸਾ,ਚੇਅਰਮੈਨ ਅਮਰਪਾਲ ਸਿੰਘ ਖੋਸਾ ਮੌਜੂਦ ਰਹੇ। ਇਨਾਮ ਵੰਡਣ ਦੀ ਰਸਮ ਏਡੀਸੀ ਰਾਹੁਲ ਹੁੱਡਾ, ਐੱਸਡੀਐਮ ਸ਼ੰਭੂ ਰਾਠੀ ਅਤੇ ਪਰਮਿੰਦਰ ਸਿੰਘ ਸਮਰਾ ਨੇ ਨਿਭਾਈ। -ਪੱਤਰ ਪ੍ਰੇਰਕ