ਪੱਤਰ ਪ੍ਰੇਰਕ
ਟੋਹਾਣਾ, 24 ਅਗਸਤ
ਰਸੋਈ ਗੈਸ ਜਾਖਲ ਦੇ ਕਰਿੰਦੇ ਦੀ ਦੋ ਸਾਲਾਂ ਵਿੱਚ ਤੀਜੀ ਵਾਰ ਲੁੱਟ ਹੋਈ ਹੈ। ਕਰਿੰਦੇ ਬਿੱਲੂ ਸਿੰਘ ਤੇ ਸੇਵਕ ਸਿੰਘ ਗੈਸ ਗੁਦਾਮ ’ਤੇ ਇਕੱਠੀ ਹੋਈ ਰਾਸ਼ੀ 3.5 ਲੱਖ ਰੁਪਏ ਮਾਲਕ ਅਸ਼ੀਸ਼ ਬਾਂਸਲ ਨੂੂੰ ਦੇਣ ਜਾ ਰਹੇ ਸਨ ਤਾਂ ਲੁਟੇਰਿਆਂ ਨੇ ਰਸਤੇ ਵਿੱਚ ਲਾਲ ਮਿਰਚ ਪਾਊਡਰ ਮੂੰਹ ’ਤੇ ਸੁੱਟ ਕੇ ਬੈਗ ਖੋਹ ਲਿਆ। ਲੁਟੇਰੇ ਮੋਟਰਸਾਈਕਲ ਤੋਂ ਡਿੱਗਣ ਕਾਰਨ ਪੈਦਲ ਹੀ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਐੱਸਪੀ ਆਸਥਾ ਮੋਦੀ, ਡੀਐੱਸਪੀ ਸੁਭਾਸ਼ ਚੰਦਰ ਤੇ ਸੀਆਈਏ ਦੀ ਟੀਮ ਨੇ ਮੌਕੇ ’ਤੇ ਮੁਆਇਨਾ ਕੀਤਾ। ਰਸੋਈ ਗੈਸ ਮਾਲਕ ਨੇ ਦੱਸਿਆ ਕਿ ਉਸ ਦੇ ਕਰਮਚਾਰੀ ਤੀਜੀ ਵਾਰ ਲੁੱਟ ਦਾ ਸ਼ਿਕਾਰ ਹੋਏ ਹਨ। ਜਾਖਲ ਪੁਲੀਸ ਨੇ ਪੀੜਤ ਕਰਿੰਦਿਆਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਬਿਨਾ ਨੰਬਰ ਵਾਲਾ ਮੋਟਰਸਾਈਕਲ ਕਬਜ਼ੇ ਵਿੱਚ ਲਿਆ ਹੈ। ਪੁਲੀਸ ਮੁਤਾਬਕ ਮੋਟਰਸਾਈਕਲ ਦੀ ਰਜਿਸ਼ਟਰੇਸ਼ਨ ਟੋਹਾਣਾ ਤੋਂ ਜਾਰੀ ਕੀਤੀ ਗਈ ਹੈ।