ਨਿੱਜੀ ਪੱਤਰ ਪ੍ਰੇਰਕ
ਸਿਰਸਾ, 3 ਮਈ
ਟਰੇਡ ਯੂਨੀਅਨਾਂ ਦੇ ਸੱਦੇ ’ਤੇ 28-29 ਮਾਰਚ ਦੀ ਦੇਸ਼ਿਵਆਪੀ ਹੜਤਾਲ ਦੌਰਾਨ ਰੋਡਵੇਜ ਮੁੁਲਾਜ਼ਮਾਂ ਤੇ ਕਿਸਾਨ ਆਗੂਆਂ ’ਤੇ ਦਰਜ ਮੁਕਦਮੇ ਰੱਦ ਕਰਵਾਏ ਜਾਣ ਦੀ ਮੰਗ ਲਈ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤਾ ਗਿਆ ਬੇਮਿਆਦੀ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਕਿ ਹੜਤਾਲ ਦੌਰਾਨ ਕਥਿਤ ਤੌਰ ’ਤੇ ਰੰਜਿਸ਼ ਦੇ ਕਾਰਨ ਕਰਮਚਾਰੀ ਤੇ ਕਿਸਾਨ ਨੇਤਾਵਾਂ ’ਤੇ ਝੂਠੇ ਪਰਚੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਦਰਜ ਪਰਚਿਆਂ ਵਿੱਚ ਨੇਤਾਵਾਂ ’ਤੇ ਸੰਗੀਨ ਧਾਰਾਵਾਂ ਲਾਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 11 ਮਈ ਤੱਕ ਕਰਮਚਾਰੀਆਂ ਤੇ ਕਿਸਾਨ ਨੇਤਾਵਾਂ ’ਤੇ ਦਰਜ ਪਰਚੇ ਰੱਦ ਨਾ ਕੀਤੇ ਤਾਂ 12 ਮਈ ਨੂੰ ਅਗਲੀ ਰਣਨੀਤੀ ਬਣਾਉਣਗੇ।