ਟੋਹਾਣਾ: ਇਥੇ ਪੁਲੀਸ ਦੀ ਵਿਸ਼ੇਸ਼ ਟੀਮ ਨੇ ਪਿੰਡ ਧਾਂਗੜ ਦੇ ਇਨਾਮੀ ਮੁਲਜ਼ਮ ਨੂੰ ਨਾਜਾਇਜ਼ ਪਿਸਤੌਲ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਟੀਮ ਦੀ ਅਗਵਾਈ ਕਰ ਰਹੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਲਜ਼ਮ ਦੀ ਪਛਾਣ ਫਤਿਹਾਬਾਦ ਦੀ ਮਾਤੁਰਾਮ ਕਲੋਨੀ ਦੇ ਗੁਰਦੀਪ ਵੱਜੋਂ ਹੋਈ ਹੈ। ਉਸਦੇ ਖ਼ਿਲਾਫ਼ ਸੰਗੀਨ ਜੁਰਮਾਂ ਦੇ ਕੇਸ ਚੱਲ ਰਹੇ ਹਨ। ਗੁਰਦੀਪ ਨੂੰ ਸਾਲ 2014 ਵਿੱਚ ਕਤਲ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਹੋਈ ਸੀ, ਗੁਰਦੀਪ ਨੂੰ ਪੈਰੋਲ ਤੋਂ ਵਾਪਸ ਜੇਲ੍ਹ ਨਾ ਜਾਣ ਅਤੇ ਬਿਲਡਰ ਰਿਤੇਸ਼ ਕੁਮਾਰ ਤੋਂ ਦੱਸ ਲੱਖ ਦੀ ਫਿਰੌਤੀ ਮੰਗਣ ’ਤੇ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰੀ ਲਈ 25 ਹਜ਼ਾਰ ਦਾ ਇਨਾਮ ਰੱਖਿਆ ਗਿਆ ਸੀ। ਪੁਲੀਸ ਨੇ ਇਸ ਇਨਾਮੀ ਮੁਲਜ਼ਮ ਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਵਾਸਤੇ ਸਿਰਸਾ, ਹਿਸਾਰ, ਭਿਵਾਨੀ ਤੇ ਜੀਂਦ ਪੁਲੀਸ ਨਾਲ ਤਾਲਮੇਲ ਕਰ ਕੇ ਉਸਤੀ ਪੈੜ ਨੱਪ ਰਹੀ ਸੀ ਕਿ ਪਿੰਡ ਧਾਂਗੜ ਪੁੱਜਣ ਦੀ ਸੁੂਹ ਮਿਲਦੇ ਹੀ ਪੁਲੀਸ ਟੀਮਾਂ ਨੇ ਪਿੰਡ ਦੀ ਘੇਰਾਬੰਦੀ ਕਰ ਕੇ ਉਸਨੂੰ ਕਾਬੂ ਕਰ ਲਿਆ। ਪੁਲੀਸ ਰਿਮਾਂਡ ਲੈ ਕੇ ਉਸਦੇ ਪਨਾਹਗਾਰਾਂ ਤੇ ਸਾਥੀਆਂ ਨੂੰ ਕਾਬੂ ਕਰੇਗੀ। -ਪੱਤਰ ਪ੍ਰੇਰਕ