ਰਤੀਆ: ਇਥੇ ਰਤੀਆ ਦੇ ਐੱਸਪੀ ਵੱਲੋਂ ਇਲਾਕੇ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਵਿਸੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਪੁਲੀਸ ਥਾਣਿਆਂ, ਚੌਕੀਆਂ ਦੇ ਇੰਚਾਰਜਾਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਅਪਰਾਧਾਂ ਦੀ ਰੋਕਥਾਮ, ਨਸ਼ਾ ਤਸਕਰਾਂ ’ਤੇ ਲਗਾਮ ਕਸਣ ਅਤੇ ਹੋਰ ਮੁੱਦਿਆ ’ਤੇ ਵਿਚਾਰ-ਵਟਾਦਰਾਂ ਕੀਤਾ। ਉਨ੍ਹਾਂ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਇਹ ਇਲਾਕਾ ਪੰਜਾਬ ਦੀ ਹੱਦ ਨਾਲ ਲੱਗਦਾ ਹੈ, ਜਿਸ ਲਈ ਸਭ ਨੂੰ ਮੁਸਤੈਦ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਦਾ ਸਹਿਯੋਗ ਵੀ ਅਤਿ ਜ਼ਰੂਰੀ ਹੈ, ਜਿਸ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਇਸ ਮੌਕੇ ਡੀਐੱਸਪੀ ਸ਼ੁਕਰਪਾਲ, ਐੱਸਐੱਚਓ ਸ਼ਹਿਰੀ ਕਪਿਲ ਸਿਹਾਗ, ਐੱਸਐੱਚਓ ਸਦਰ ਦਵਿੰਦਰ ਨੈਣ, ਰੁਪੇਸ਼ ਚੌਧਰੀ ਅਤੇ ਟਰੈਫਿਕ ਇੰਚਾਰਜ ਰੂਪ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ