ਪੱਤਰ ਪ੍ਰੇਰਕ
ਰਤੀਆ, 19 ਸਤੰਬਰ
ਮਾਡਲ ਟਾਊਨ ਸਥਿਤ ਸ੍ਰੀ ਰਾਮ ਪਾਰਕ ਵਿਚ ਸ਼ਹਿਰ ਵਾਸੀਆਂ ਵਲੋਂ ਸਮਾਗਮ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਵੱਲੋਂ ਆਪਣੀ ਡਿਊਟੀ ਈਮਾਨਦਾਰੀ ਅਤੇ ਲਗਨ ਨਾਲ ਕਰਨ ਵਾਲੇ ਸਫਾਈ ਕਰਮਚਾਰੀ ਅਤੇ ਸੇਵਾਦਾਰ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹਾਜਰ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸਫਾਈ ਕਰਮਚਾਰੀ ਕਰਮਵੀਰ ਅਤੇ ਸੇਵਾਦਾਰ ਪਿਆਰੇ ਲਾਲ ਸ੍ਰੀ ਰਾਮ ਪਾਰਕ ਵਿਚ ਸਾਫ ਸਫ਼ਾਈ ਵਧੀਆ ਢੰਗ ਨਾਲ ਕਰ ਰਹੇ ਹਨ। ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ਰਾਕੇਸ਼ ਗਰਗ, ਹਰਬੰਸ ਮਹਿਤਾ, ਧਰਮਿੰਦਰ ਗੋਸਵਾਮੀ, ਭੂਸ਼ਣ ਖੁਰਾਣਾ, ਰਮੇਸ਼ ਖੰਨਾ, ਸੰਜੂ ਚੁੱਘ, ਧਰਮਪਾਲ ਸਿੰਗਲਾ, ਰਾਮ ਕੁਮਾਰ ਗੋਇਲ ਤੇ ਮੁਹੱਲੇ ਦੇ ਵਾਸੀ ਵੀ ਹਾਜ਼ਰ ਸਨ।