ਪੱਤਰ ਪ੍ਰੇਰਕ
ਜੀਂਦ, 7 ਜਨਵਰੀ
ਇੱਥੇ ਸ਼ਿਵ ਕਾਲੋਨੀ ਸਥਿਤ ਕਿਸਾਨ ਭਵਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਰਾ ਇੱਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਿਛਲੇ ਇੱਕ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਮਾਨ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸਮਾਗਮ ਵਿੱਚ ਉੱਪ ਪ੍ਰਧਾਨ ਰਾਮਫਲ ਕੰਡੇਲਾ, ਸੁਦੇਸ਼ ਕੰਡੇਲਾ ਅਤੇ ਬਾਰੂ ਰਾਮ ਵੀ ਹਾਜ਼ਰ ਰਹੇ। ਕਿਸਾਨ ਭਵਨ ਵਿੱਚ ਕੀਤੇ ਗਏ, ਇਸ ਪ੍ਰੋਗਰਾਮ ਵਿੱਚ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਵਿੱਚ ਬੀਰਮਤੀ ਕੰਡੇਲਾ, ਸੰਤਰੋ ਬੀਬੀਪੁਰ, ਕਮਲੇਸ਼ ਗੁਲਕਨੀ, ਵੇਦੋਂ, ਬਾਲਾ, ਪਤਾਸ਼ੋ, ਚੰਦਰਕਲਾ, ਗੁਰਮਿੰਦਰ ਕੰਡੇਲਾ ਅਤੇ ਸਿਕਿਮ ਆਦਿ ਸ਼ਾਮਲ ਸਨ। ਇਸ ਮੌਕੇ ਇੱਕ ਬੈਠਕ ਬੁਲਾਈ ਗਈ।