ਪੱਤਰ ਪ੍ਰੇਰਕ
ਰਤੀਆ, 13 ਦਸੰਬਰ
ਰਤੀਆਂ ਸ਼ਹਿਰ ਦੇ ਵਿਚਾਲੇ ਲੰਘਦੀ ਨਹਿਰ ’ਚ ਗੰਦਗੀ ਫੈਲਣ ਸਦਕਾ ਇਸ ਨਹਿਰ ਦਾ ਪਾਣੀ ਦੂਸ਼ਿਤ ਹੋਣ ਕਾਰਨ ਇਸ ਖੇਤਰ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਇਸ ਨਹਿਰ ਨੂੰ ਸਦੀਆਂ ਤੋਂ ਰਤੀਆ ਵਾਸੀਆਂ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ। ਇਸ ਨਹਿਰ ਦੇ ਪਾਣੀ ਨੂੰ ਵੱਡੀ ਗਿਣਤੀ ਵਿੱਚ ਇਸ ਖੇਤਰ ਦੇ ਲੋਕ ਪੀਣ ਲਈ ਵਰਤੋ ਕਰਦੇ ਹਨ। ਇਸ ਸੰਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਕਿ ਇਸ ਨਹਿਰ ’ਚ ਗੰਦਗੀ ਦਾ ਬੋਲਬਾਲਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਹਿਰ ਦੇ ਕਿਨਾਰੇ ਟੁੱਟ ਚੁੱਕੇ ਹਨ ਅਤੇ ਆਸਪਾਸ ਦੇ ਖੇਤਰਾਂ ਦਾ ਗੰਦਾ ਪਾਣੀ ਇਸ ਨਹਿਰ ਦੇ ਪਾਣੀ ’ਚ ਸ਼ਾਮਲ ਹੋ ਚੁੱਕਾ ਹੈ ਪਰ ਕੋਈ ਸਰਕਾਰ ਅਧਿਕਾਰੀ ਇਸ ਦੀ ਹਾਲਤ ਵੱਲ ਧਿਆਨ ਨਹੀ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਨਹਿਰ ਦੇ ਕਿਨਾਰਿਆਂ ਤੋ ਘਾਹ-ਫੂਸ ਸਾਫ ਕਰਵਾ ਕੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ।