ਪੱਤਰ ਪ੍ਰੇਰਕ
ਟੋਹਾਣਾ, 28 ਫਰਵਰੀ
ਹਰਿਆਣਾ ਸਰਕਾਰ ਨੇ ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਖੇਤੀ ਵਾਸਤੇ ਵਰਤਣ ਲਈ ਸੂਬਾ ਪੱਧਰੀ ਸਕੀਮ ਤਿਆਰ ਕੀਤੀ ਹੈ ਜਿਸ ਵਿੱਚ ਤਿੰਨ ਹਜ਼ਾਰ ਛੱਪੜਾਂ ਦੇ ਨਵੀਨੀਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਸਕੀਮ ਵਿੱਚ ਟੋਹਾਣਾ ਸਬ ਡਿਵੀਜ਼ਨ ਦੇ 30 ਪਿੰਡ ਸ਼ਾਮਲ ਕੀਤੇ ਗਏ ਹਨ। ਸੂਬੇ ਦੇ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਪਿੰਡ ਕੰਨੜ੍ਹੀ ਦੇ ਸਕੂਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਬੋਲਦੇ ਹੋਏ ਕਿਹਾ ਕਿ ਪਿੰਡ ਕੰਨੜ੍ਹੀ ਦੇ ਛੱਪੜ ਦਾ ਸੁਧਾਰ ਕਰ ਕੇ ਇੱਥੋਂ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਬਣੀਆਂ ਢਾਣੀਆਂ ਦੇ ਰਸਤੇ ਪੱਕੇ ਕਰਨ ਤੇ ਪਾਣੀ ਨਿਕਾਸੀ ਨੂੰ ਛੱਪੜ ਤਕ ਪਹੁੰਚਾਉਣ ਲਈ ਪਿੰਡ ਕੰਨੜ੍ਹੀ ਦੀ ਮਾਸਟਰ ਸਕੀਮ ਤਿਆਰ ਹੋਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡਾਂ ਦਾ ਸ਼ਹਿਰੀ ਤਰਜ਼ ਦੇ ਵਿਕਾਸ ਕਰਨਾ ਹਰਿਆਣਾ ਸਰਕਾਰ ਦਾ ਟੀਚਾ ਹੈ।