ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜਨਵਰੀ
ਐੱਸਡੀਐੱਮ ਸੁਰਿੰਦਰ ਪਾਲ ਤੇ ਈਓ ਥਾਨੇਸਰ ਦੇ ਹੁਕਮਾਂ ‘ਤੇ ਅੱਜ ਨਗਰ ਪਰਿਸ਼ਦ ਦੀ ਟੀਮ ਵੱਲੋਂ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਜਾਣਕਾਰੀ ਅਨੁਸਾਰ ਰੇਲਵੇ ਰੋਡ ‘ਤੇ ਮਿਲੀਆਂ ਨਾਜਾਇਜ਼ ਕਬਜ਼ਿਆਂ ਦੀਆਂ ਸ਼ਿਕਾਇਤਾਂ ‘ਤੇ ਕਰਵਾਈ ਕਰਦੇ ਹੋਏ ਟੀਮ ਨੇ ਕੰਡਾਂ ਚੌਕ, ਰੇਲਵੇ ਰੋਡ, ਪਰਸ਼ੂ ਰਾਮ ਚੌਕ, ਕੈਸਲ ਮਾਲ ਦੇ ਸਾਹਮਣੇ ਤੋਂ ਨਾਜਾਇਜ਼ ਕਬਜ਼ੇ ਹਟਾਏ। ਨਪਾ ਟੀਮ ਨੂੰ ਦੇਖਦੇ ਹੀ ਦੁਕਾਨਦਾਰ ਸੜਕਾਂ ‘ਤੇ ਸਜਾਇਆ ਹੋਇਆ ਸਾਮਾਨ ਕਾਹਲੀ ਕਾਹਲੀ ਅੰਦਰ ਕਰਦੇ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵਲੋਂ ਬਾਹਰ ਸਾਮਾਨ ਰੱਖਣ ਕਾਰਨ ਬਾਜ਼ਾਰ ਭੀੜੇ ਹੋ ਜਾਂਦੇ ਹਨ ਤੇ ਨਾਲ ਹੀ ਦੁਕਾਨਾਂ ਦੇ ਬਾਹਰ ਪਏ ਸਾਮਾਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਨਪਾ ਟੀਮ ਵਲੋਂ ਬਾਹਰ ਪਿਆ ਸਾਮਾਨ ਸੜਕ ‘ਤੇ ਖੜ੍ਹੇ ਵਾਹਨ, ਰੇਹੜੀਆਂ ਆਦਿ ਨੂੰ ਜ਼ਬਤ ਕੀਤਾ ਗਿਆ।