ਜੀਂਦ: ਸੀਐੱਮ ਫਲਾਇੰਗ ਟੀਮ ਨੇ ਬੀਤੀ ਸ਼ਾਮ ਇੱਥੇ ਪੁਰਾਣੀ ਸਬਜ਼ੀ ਮੰਡੀ ਦੇ ਪਿੱਛੇ ਭੁਜੀਆ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ। ਇਸ ਰੇਡ ਵਿੱਚ ਉਨ੍ਹਾਂ ਨਾਲ ਫੂਡ ਸੇਫਟੀ ਵਿਭਾਗ, ਫਾਇਰ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ। ਜਾਂਚ ਵਿੱਚ ਪਾਇਆ ਗਿਆ ਕਿ ਇਸ ਫੈਕਟਰੀ ਵਿੱਚ ਸਾਰੇ ਕਾਇਦੇ- ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਸੀ। ਸੀਐਮ ਫਲਾਇੰਗ ਦੇ ਡੀਐੱਸਪੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੈਕਟਰੀ ਮਾਲਕ ਫੈਕਟਰੀ ਸਬੰਧੀ ਕੋਈ ਲਾਇਸੈਂਸ, ਫੂਡ ਸੇਫਟੀ ਸਬੰਧੀ ਅਤੇ ਫਾਇਰ ਸਬੰਧੀ ਕੋਈ ਐੱਨਓਸੀ ਨਹੀਂ ਵਿਖਾ ਸਕਿਆ। ਉਨ੍ਹਾਂ ਨੇ ਕਿਹਾ ਸਬੰਧਿਤ ਵਿਭਾਗ ਅਪਣੇ ਪੱਧਰ ਉੱਤੇ ਇਸ ਫੈਕਟਰੀ ਦੇ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ। -ਪੱਤਰ ਪ੍ਰੇਰਕ