ਨਿੱਜੀ ਪੱਤਰ ਪ੍ਰੇਰਕ
ਸਿਰਸਾ, 3 ਅਗਸਤ
ਭਾਜਪਾ ਆਗੂ ਸੂਰਜਭਾਨ ਕਟਾਰੀਆ ਵੱਲੋਂ ਸ਼ਹੀਦ ਊਧਮ ਸਿੰਘ ਦੀ ਜਾਤ ਬਾਰੇ ਦਿੱਤੇ ਬਿਆਨ ਤੋਂ ਕੰਬੋਜ ਬਿਰਾਦਰੀ ’ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਬਿਰਾਦਰੀ ਦੇ ਆਗੂਆਂ ਨੇ ਕਟਾਰੀਆ ਵੱਲੋਂ ਦਿੱਤੇ ਬਿਆਨ ਨੂੰ ਵਾਪਿਸ ਲੈਣ ਲਈ ਆਖਿਆ ਹੈ। ਹਰਿਆਣਾ ਕੰਬੋਜ ਸਭਾ ਦੇ ਪ੍ਰਧਾਨ ਮਦਨ ਲਾਲ ਨੱਢਾ ਦੀ ਪ੍ਰਧਾਨਗੀ ਹੇਠ ਕਪਾਹ ਮੰਡੀ ’ਚ ਕੰਬੋਜ ਸਮਾਜ ਦੇ ਪਤਵੰਤੇ ਲੋਕਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਭਾਜਪਾ ਆਗੂ ਸੂਰਜਭਾਨ ਕਟਾਰੀਆ ਵੱਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਬਾਰੇ ਦਿੱਤੇ ਬਿਆਨ ਦੀ ਨਿੰਦਾ ਕੀਤੀ ਗਈ। ਮਤਾ ਪਾਸ ਕਰਕੇ ਦਿੱਤੇ ਬਿਆਨ ਨੂੰ ਵਾਪਿਸ ਲੈਣ ਤੇ ਮੁਆਫ਼ੀ ਮੰਗਣ ਲਈ ਆਖਿਆ ਗਿਆ।