ਦਵਿੰਦਰ ਸਿੰਘ
ਯਮੁਨਾਨਗਰ, 26 ਨਵੰਬਰ
ਆਲ ਇੰਡੀਆ ਟਰੇਡ ਯੂਨੀਅਨ ਦੇ ਸੱਦੇ ਉੱਤੇ ਵੱਖ ਵੱਖ ਵਿਭਾਗਾਂ ਜਿਨ੍ਹਾਂ ਵਿੱਚ ਬਿਜਲੀ, ਸਿੱਖਿਆ, ਆਂਗਣਵਾੜੀ, ਮਿੱਡ-ਡੇਅ ਮੀਲ, ਆਸ਼ਾ ਵਰਕਰ, ਵਣ ਮਜ਼ਦੂਰ, ਰੋਡਵੇਜ਼, ਫਾਇਰ ਬ੍ਰਿਗੇਡ, ਗ੍ਰਾਮੀਣ ਸਫ਼ਾਈ ਕਰਮਚਾਰੀ, ਡੋਰ ਟੂ ਡੋਰ ਸਫ਼ਾਈ ਵਾਹਨ ਚਾਲਕ, ਸਫਾਈ ਵਿਭਾਗ ਦੇ ਕਰਮਚਾਰੀ ਅਤੇ ਮਜ਼ਦੂਰ ਸ਼ਾਮਲ ਸਨ, ਨੇ ਹੜਤਾਲ ਵਿੱਚ ਹਿੱਸਾ ਲਿਆ। ਕਰਮਚਾਰੀ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਚੌਧਰੀ, ਸਰਵ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੋਡੇ, ਸੇਵਾਮੁਕਤ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਸਕੱਤਰ ਸੋਮਨਾਥ, ਏਟਕ ਦੇ ਹਰਭਜਨ ਸਿੰਘ ਸੰਧੂ, ਸੀਟੂ ਦੀ ਜ਼ਿਲ੍ਹਾ ਸਕੱਤਰ ਸ਼ਰਬਤੀ ਦੇਵੀ, ਬੈਂਕ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਭਗਤ ਸਿੰਘ ਪਾਰਕ ਵਿੱਚ ਹੜਤਾਲ ਤੋਂ ਬਾਅਦ ਇੱਕਠੇ ਹੋਏ ਅਤੇ ਬੱਸ ਸਟੈਂਡ ਤੱਕ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਕੀਤਾ। ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ, ਰਿਟਾਇਰਡ ਕਰਮਚਾਰੀ ਸੰਘ ਹਰਿਆਣਾ ਦੇ ਸੂਬਾ ਉੱਪ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ ਅਤੇ ਨਗਰ ਪਾਲਿਕਾ ਦੇ ਸੂਬਾ ਜਨਰਲ ਸਕੱਤਰ ਮਾਂਗੇਰਾਮ ਨੇ ਕਿਹਾ ਕਿ ਭਾਜਪਾ ਸਰਕਾਰ ਕੁੱਝ ਗਿਣੇ ਚੁਣੇ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਦੇਸ਼ ਦਾ ਸੰਵਿਧਾਨ ਵੇਚ ਰਹੀ ਹੈ ਅਤੇ ਦੇਸ਼ ਦੇ ਸੰਸਾਧਨਾਂ ਨੂੰ ਠੇਕੇ ’ਤੇ ਦੇ ਰਹੀ ਹੈ। ਇਸ ਮੌਕੇ ’ਤੇ ਵਿਪਨ ਬਰਾੜ, ਰਕੇਸ਼ ਧਨਖੜ, ਗੁਰਵਿੰਦਰ ਕੌਰ, ਸੁਮੀਤ ਰਿਸ਼ੀ, ਨੀਲਮ, ਰਾਜ ਕੁਮਾਰ ਧਾਰੀਵਾਲ, ਵਿੱਕੀ ਪ੍ਰੇਮ ਪ੍ਰਕਾਸ਼, ਸੁਨੀਤਾ ਚੁੱਘ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਵੀ ਆਪੋ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਕਰੋਨਾ ਕਾਲ ਵਿੱਚ ਸਰਕਾਰ ਕਾਲੇ ਕਾਨੂੰਨ ਆਮ ਜਨਤਾ ’ਤੇ ਲਾਗੂ ਕਰ ਰਹੀ ਹੈ।