ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ 30, ਜੂਨ
ਜੂਨ ਵਿਸ਼ਵ ਹਿੰਦੂ ਪਰਿਸ਼ਦ, ਫਰੀਦਾਬਾਦ ਪੂਰਬੀ ਜਥੇਬੰਦਕ ਜ਼ਿਲ੍ਹਾ ਨੇ ਅੱਜ ਸੈਕਟਰ 12 ਜ਼ਿਲ੍ਹਾ ਮਿਨੀ ਸਕੱਤਰੇਤ ਵਿੱਚ ਉਦੈਪੁਰ ਵਿੱਚ ਦਿਨ-ਦਿਹਾੜੇ ਇੱਕ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਹਿੰਦੂ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਅਤਿਵਾਦ ਦਾ ਪੁਤਲਾ ਫੂਕਣ ਉਪਰੰਤ ਸਿਟੀ ਮੈਜਿਸਟ੍ਰੇਟ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ।
ਬਰਸਾਤ ਵਿੱਚ ਵੀ ਟਾਊਨ ਪਾਰਕ ਤੋਂ ਮਿਨੀ ਸਕੱਤਰੇਤ ਤੱਕ ਧਰਨਾ ਦਿੱਤਾ ਗਿਆ। ਇਸ ਤੋਂ ਇਲਾਵਾ ਬੱਲਭਗੜ੍ਹ ਵਿੱਚ ਹਿੰਦੂ ਜਾਗਰਨ ਮੰਚ, ਗਊ ਸੇਵਾ ਸੰਗਠਨ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਐੱਸਡੀਐੱਮ ਬੱਲਭਗੜ੍ਹ ਨੂੰ ਮੰਗ ਪੱਤਰ ਸੌਂਪਿਆ। ਜ਼ਿਲ੍ਹਾ ਹੈੱਡਕੁਆਰਟਰ ’ਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੀਤੇ ਗਏ ਪ੍ਰਦਰਸ਼ਨ ’ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਬਾਈ ਸੰਪਰਕ ਮੁਖੀ ਗੰਗਾ ਸ਼ੰਕਰ, ਵੀਐਚਪੀ ਫਰੀਦਾਬਾਦ ਪੂਰਬੀ ਜ਼ਿਲ੍ਹੇ ਦੇ ਕਾਰਜਕਾਰੀ ਪ੍ਰਧਾਨ ਗੁਲਸ਼ਨ ਸਿੰਘਲ ਨੇ ਕਿਹਾ ਕਿ ਇਸ ਘਟਨਾ ਨਾਲ ਸਮੁੱਚੇ ਸਮਾਜ ਨੂੰ ਠੇਸ ਪਹੁੰਚੀ ਹੈ ਪਿਛਲੇ ਕੁਝ ਸਾਲਾਂ ਤੋਂ ਰਾਜਸਥਾਨ ਦੇ ਹਿੰਦੂ ਸਮਾਜ ਨੂੰ ਸਾਜ਼ਿਸ਼ ਤਹਿਤ ਦਹਿਸ਼ਤਜ਼ਦਾ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰਾਮ ਨੌਮੀ ’ਤੇ ਵੀ ਯਾਤਰਾ ’ਤੇ ਪੱਥਰਬਾਜ਼ੀ ਹੋਈ ਸੀ। ਹਨੂੰਮਾਨ ਦੇ ਜਨਮ ਦਿਨ ਮੌਕੇ ਕੱਢੇ ਜਲੂਸ ’ਤੇ ਪਥਰਾਅ ਵੀ ਕੀਤਾ ਗਿਆ।