ਪੱਤਰ ਪੇ੍ਰਰਕ
ਕਾਲਾਂਵਾਲੀ, 20 ਸਤੰਬਰ
ਖੇਤਰ ਦੇ ਪਿੰਡ ਰੋੜੀ ’ਚ ਬਿਜਲੀ ਨਿਗਮ ਵੱਲੋਂ ਸਬ ਡਿਵੀਜ਼ਨ ਬਣਾਏ ਜਾਣ ਤੋਂ ਬਾਅਦ ਲੋਕਾਂ ਦੇ ਅੱਠ ਮਹੀਨਿਆਂ ਬਾਅਦ ਬਿਜਲੀ ਦੇ ਬਿੱਲ ਨਹੀਂ ਆਏ, ਜਿਸ ਕਾਰਨ ਰੋਹ ਵਿੱਚ ਆਏ ਪਿੰਡ ਵਾਸੀ ਅੱਜ ਰੋੜੀ ਸਬ ਡਿਵੀਜ਼ਨ ਦਫ਼ਤਰ ਦੇ ਅੱਜ ਧਰਨੇ ’ਤੇ ਬੈਠ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਧਰਨੇ ਦੀ ਅਗਵਾਈ ਗੁਰਪ੍ਰੀਤ ਸਿੰਘ ਨੇ ਕੀਤੀ। ਅੱਜ ਸਵੇਰੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਬਿਜਲੀ ਨਿਗਮ ਦੇ ਰੋੜੀ ਸਬ-ਡਿਵੀਜ਼ਨ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਉਨ•ਾਂ ਦੇ ਪਿੰਡ ਕਾਲਾਂਵਾਲੀ ਸਬ ਡਵੀਜ਼ਨ ਅਧੀਨ ਸੀ ਪਰ ਇੱਕ ਸਾਲ ਪਹਿਲਾਂ ਰੋੜੀ ਸਬ ਡਿਵੀਜ਼ਨ ਬਣਾ ਦਿੱਤਾ ਗਿਆ ਅਤੇ ਇਸ ਡਵੀਜ਼ਨ ਵਿੱਚ ਰੋੜੀ ਸਮੇਤ 22 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਸੀ| ਪਿੰਡ ਵਾਸੀਆਂ ਨੇ ਦੱਸਿਆ ਕਿ ਅੱਠ ਮਹੀਨੇ ਤੋਂ ਬਿਜਲੀ ਦਾ ਬਿੱਲ ਨਾ ਆਉਣ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ| ਹੁਣ ਜੇਕਰ ਇਕੱਠਾ ਬਿੱਲ ਆਵੇਗਾ ਤਾਂ ਉਹਨਾਂ ਨੂੰ ਭਰਨਾ ਮੁਸ਼ਕਲ ਹੋ ਜਾਵੇਗਾ। ਰੋੜੀ ਸਬ-ਡਿਵੀਜ਼ਨ ਬਣਨ ਤੋਂ ਬਾਅਦ ਇਸ ਵਿੱਚ ਕਰੀਬ 22 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਸੀ| ਇਸ ਮਾਮਲੇ ਬਾਰੇ ਜਦੋਂ ਰੋੜੀ ਸਬ-ਡਿਵੀਜ਼ਨ ਦੇ ਐੱਸਡੀਓ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੁਝ ਮਿੰਟ ਬਾਅਦ ਜਾਣਕਾਰੀ ਦੇਣ ਦੀ ਗੱਲ ਆਖੀ ਅਤੇ ਇਸ ਤੋਂ ਬਾਅਦ ਫੋਨ ਨਹੀਂ ਚੁੱਕਿਆ|