ਪੱਤਰ ਪ੍ਰੇਰਕ
ਨਰਾਇਣਗੜ੍ਹ, 7 ਨਵੰਬਰ
ਡੀਐੱਸਪੀ ਅਨਿਲ ਕੁਮਾਰ ਨੇ ਨਰਾਇਣਗੜ੍ਹ ਵਿੱਚ ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਪਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਸ਼ਿਕਾਇਤ ਮਿਲਣ ਮਗਰੋਂ ਡੀਐੱਸਪੀ ਨੇ ਨਰਾਇਣਗੜ੍ਹ ਦੇ ਬੁਲੇਟ ਮੋਟਰਸਾਈਕਲ ਦੀ ਏਜੰਸੀ ਮਾਲਕਾਂ ਤੇ ਮਕੈਨਿਕਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ’ਤੇ ਅਨਿਲ ਕੁਮਾਰ ਨੇ ਹੁਕਮ ਦਿੱਤੇ ਕਿ ਮਕੈਨਿਕ ਬੁਲੇਟ ਮੋਟਰਸਾਈਕਲ ਕਿਸੇ ਵੀ ਬੁਲੇਟ ਵਿੱਚ ਅਜਿਹਾ ਸਿਸਟਮ ਨਾ ਲਾਉਣ, ਜਿਸ ਨਾਲ ਆਵਾਜ਼ ਪ੍ਰਦੂਸ਼ਣ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਸਿਸਟਮ ਲਗਾਉਣ ਦੀ ਕੋਸ਼ਿਸ਼ ਕਰਨ ਵਾਲੇ ਮਕੈਨਿਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੱਪੇ ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ।