ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਫਰਵਰੀ
ਇਥੋਂ ਦੇ ਸਰਕਾਰੀ ਨੈਸ਼ਨਲ ਕਾਲਜ ’ਚ ਰਾਜਨੀਤਕ ਵਿਗਿਆਨ ਪੜ੍ਹਾਉਣ ਵਾਲੇ ਪ੍ਰੋਫੈਸਰ ਹਰਜੀਤ ਸਿੰਘ ਢਿੱਲੋਂ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਗੌਰਮਿੰਟ ਕਾਲਜ ਦੇ ਟੀਚਿੰਗ ਸਟਾਫ ਦਾ ਪ੍ਰੋ. ਡਾ. ਕੇ. ਕੇ. ਡੂਡੀ, ਡਾ. ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪ੍ਰੋ. ਹਰਜੀਤ ਸਿੰਘ ਢਿੱਲੋਂ ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਸਨ। ਇਸ ਤੋਂ ਇਲਾਵਾ ਉਹ ਇਗਨੂੰ ਅਧਿਅਨ ਕੇਂਦਰ ਦੇ ਸਹਿ ਸੰਯੋਜਕ ਵੀ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਰਾਮ ਕੁਮਾਰ ਜਾਂਗੜਾ, ਪ੍ਰਿੰਸੀਪਲ ਡਾ. ਰਾਮ ਕੁਮਾਰ ਸੀਂਵਰ, ਪ੍ਰਿੰ. ਮਹਿੰਦਰ ਪ੍ਰਦੀਪ, ਪ੍ਰਿੰ. ਸੰਦੀਪ ਗੋਇਲ, ਡਾ. ਬਲਦੇਵ ਸਿੰਘ ਨੇ ਦੁੱਖ ਪ੍ਰਗਟਾਇਆ।