ਪੱਤਰ ਪ੍ਰੇਰਕ
ਨਰਾਇਣਗੜ੍ਹ, 17 ਸਤੰਬਰ
ਭਗਵਾਨ ਸ੍ਰੀ ਵਿਸ਼ਵਕਰਮਾ ਜੈਅੰਤੀ ਮੌਕੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭਾਰਾਂਪੁਰ ਵਿੱਚ ਪਹਿਲਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸੁਰਿੰਦਰ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਵੀਨ ਖੋਸਲਾ, ਮੈਨੇਜਿੰਗ ਡਾਇਰੈਕਟਰ ਵਾਣੀ ਪ੍ਰੋਸੈਸ ਇੰਡਸਟਰੀ ਬਰਵਾਲਾ, ਵਿਨੋਦ ਕੁਮਾਰ ਸਿੰਘ, ਜਨਰਲ ਮੈਨੇਜਰ, ਨਰਾਇਣਗੜ੍ਹ ਸ਼ੂਗਰ ਮਿੱਲ ਬਨੌਂਦੀ, ਨਰਿੰਦਰ ਰਾਣਾ ਐੱਸ.ਐੱਚ.ਓ ਥਾਣਾ ਨਰਾਇਣਗੜ੍ਹ, ਵਿਨੈ ਸ਼ਿਓਰਾਣ, ਜੂਨੀਅਰ ਇੰਜੀਨੀਅਰ (ਪੀਡਬਲਯੂਡੀ) ਸ਼ਹਿਜ਼ਾਦਪੁਰ, ਵਿਕਾਸ ਭੱਟੀ ਜੂਨੀਅਰ ਇੰਜੀਨੀਅਰ( ਪੀ.ਡਬਲਿਊ.ਡੀ.) ਆਦਿ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸੁਰਿੰਦਰ ਰਾਣਾ ਨੇ ਸੰਸਥਾ ਦੇ ਅਨਿਕੇਤ, ਕਰਮਜੀਤ ਕੌਰ ਅਤੇ ਅੰਕਿਤਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।