ਪੱਤਰ ਪ੍ਰੇਰਕ
ਰਤੀਆ, 10 ਜੁਲਾਈ
ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਲੱਗਣ ਵਾਲੇ ਜਾਮ ਦੀ ਸਮੱਸਿਆ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੇਨ ਬਾਜ਼ਾਰ ਵਿਚ ਟਰੈਫਿਕ ਪੁਲੀਸ ਤਾਇਨਾਤ ਕਰਨ ਅਤੇ ਸਾਮਾਨ ਖ਼ਰੀਦਣ ਵਾਲਿਆਂ ਨੂੰ ਦੁਕਾਨਾਂ ਅੱਗੇ ਗੱਡੀਆਂ ਖੜੀਆਂ ਨਾ ਕਰਨ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਹਮੇਸ਼ਾ ਹੀ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਸਭ ਤੋਂ ਜ਼ਿਆਦਾ ਜਾਮ ਦੀ ਸਮੱਸਿਆ ਸਰਕਾਰੀ ਸਕੂਲ ਦੇ ਆਸ ਪਾਸ ਰਹਿੰਦਾ ਹੈ। ਮੇਨ ਬਾਜ਼ਾਰ ਵਿੱਚ ਆਉਣ ਵਾਲੇ ਵਾਹਨ ਦੁਕਾਨ ਦੇ ਬਾਹਰ ਖੜ੍ਹੇ ਹੋਣ ਨਾਲ ਮਾਰਗ ਤੰਗ ਹੋਣ ਨਾਲ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ। ਅਜਿਹੇ ਵਿਚ ਪ੍ਰਸ਼ਾਸ਼ਨ ਨੂੰ ਪਾਰਕਿੰਗ ਦੀ ਵਿਵਸਥਾ ਕਾਇਮ ਰੱਖਦਿਆਂ ਵਾਹਨਾਂ ਨੂੰ ਪਾਰਕਿੰਗ ਵਿੱਚ ਰੁਕਵਾਇਆ ਜਾਵੇ ।