ਪੱਤਰ ਪ੍ਰੇਰਕ
ਰਤੀਆ, 13 ਜੁਲਾਈ
ਸ਼ਹਿਰ ਦੇ ਵਾਰਡ ਨੰਬਰ 13 ਅਤੇ 11 ਦੀਆਂ ਕਈ ਗਲੀਆਂ ਵਿੱਚ ਸਫ਼ਾਈ ਦੀ ਘਾਟ ਕਾਰਨ ਗੰਦਗੀ ਦੇ ਢੇਰ ਲੱਗੇ ਹੋਏ, ਜਿਨ੍ਹਾਂ ਤੋਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ। ਰਾਮ ਸਿੰਘ, ਗੋਪੀ ਰਾਮ, ਚੰਦਰਭਾਨ, ਕਾਲੂ ਆਦਿ ਨੇ ਦੱਸਿਆ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚ ਸਾਫ਼ ਸਫ਼ਾਈ ਨਾ ਹੋਣ ਅਤੇ ਸਫ਼ਾਈ ਤੋਂ ਬਾਅਦ ਕੂੜਾ ਕਰਕਟ ਨੂੰ ਨਾ ਚੁੱਕਣ ਲਈ ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਗੰਦਗੀ ਤੋਂ ਉਠਣ ਵਾਲੀ ਬਦਬੂ ਕਾਰਨ ਆਸ ਪਾਸ ਦੇ ਲੋਕਾਂ ਦਾ ਘਰਾਂ ਵਿੱਚ ਬੈਠਣਾ ਤੱਕ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰਪਾਲਿਕਾ ਕੋਲ ਕੂੜਾ ਕਰਕਟ ਚੁੱਕਣ ਲਈ ਕਈ ਵਾਹਨ ਹੋਣ ਦੇ ਬਾਵਜੂਦ ਕਈ ਕਈ ਦਿਨਾਂ ਤੱਕ ਕੂੜਾ ਕਰਕਟ ਨੂੰ ਚੁੱਕਿਆ ਨਹੀਂ ਜਾਂਦਾ। ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਫ਼ਾਈ ਵਿਵਸਥਾ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ।