ਪੱਤਰ ਪ੍ਰੇਰਕ
ਪਿਹੋਵਾ, 4 ਜੂਨ
ਪਿਹੋਵਾ ਨਗਰਪਾਲਿਕਾ ਚੋਣ ਦੇ ਚੋਣ ਅਧਿਕਾਰੀ ਅਤੇ ਐੱਸਡੀਐੱਮ ਸੋਨੂੰ ਰਾਮ ਨੇ ਦੱਸਿਆ ਕਿ ਪਿਹੋਵਾ ਨਗਰ ਪਾਲਿਕਾ ਚੋਣਾਂ ‘ਚ ਪ੍ਰਧਾਨ ਦੇ ਅਹੁਦੇ ਲਈ ਕੁੱਲ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ| ਇਸ ਤੋਂ ਇਲਾਵਾ ਕੌਂਸਲਰ ਦੇ ਅਹੁਦੇ ਲਈ ਕੁੱਲ 62 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ। ਐਸਡੀਐਮ ਨੇ ਦੱਸਿਆ ਕਿ ਅੱਜਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ ਸੀ। ਇਨ੍ਹਾਂ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ 12 ਅਤੇ ਕੌਂਸਲਰ ਦੇ ਅਹੁਦੇ ਲਈ 62 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਪਿਹੋਵਾ ਨਗਰਪਾਲਿਕਾ ਵਿੱਚ ਕੁੱਲ 17 ਵਾਰਡ ਹਨ।
ਟੋਹਾਣਾ: ਚੇਅਰਮੈਨੀ ਲਈ 10 ਤੇ ਕੌਂਸਲਰਾਂ 120 ਨਾਮਜ਼ਦਗੀਆਂ ਦਾਖਲ
ਟੋਹਾਣਾ (ਪੱਤਰ ਪ੍ਰੇਰਕ): ਨਗਰ ਕੌਂਸਲ ਟੋਹਾਣਾ ਦੀਆਂ ਚੋਣਾਂ ਵਾਸਤੇ ਪਰਚੇ ਭਰਨ ਦੀ 4 ਜੂਨ ਸ਼ਾਮ ਤਕ ਸ਼ਹਿਰ ਦੇ 23 ਵਾਰਡਾਂ ਵਿੱਚ 120 ਉਮੀਦਵਾਰਾਂ ਨੇ ਪਰਚੇ ਦਾਖਲ ਕੀਤੇ। ਵਾਰਡ-2 ਤੋਂ 10 ਉਮੀਦਵਾਰ, ਵਾਰਡ-11 ਤੋਂ 8 ਉਮੀਦਵਾਰ, ਵਾਰਡ 20 ਤੇ 23 ਤੋਂ 7-7 ਉਮੀਦਵਾਰ, ਵਾਰਡ 19, 15, 13, 12, 5 ਵਿੱਚੋਂ 6-6 ਉਮੀਦਵਾਰ, ਵਾਰਡ 7, 8, 16, 18, 21, 22 ਵਿੱਚੋਂ 5-5 ਉਮੀਦਵਾਰਾਂ ਨੇ ਪਰਚੇ ਦਾਖਲ ਕੀਤੇ ਹਨ। ਚੇਅਰਮੈਨੀ ਲਈ 14 ਜਣਿਆਂ ਵੱਲੋਂ ਪਰਚੇ ਦਾਖਲ ਕੀਤੇ ਗਏ ਹਨ। ਇਨ੍ਹਾਂ ਵਿੱਚ ਕਾਂਗਰਸ ਤੋਂ ਅਨਿਲ ਗੋਇਲ ਉਰਫ਼ ਮਿੰਟੂ, ਭਾਜਪਾ-ਜਜਪਾ ਤੋਂ ਸਾਂਝੇ ਰਮੇਸ਼ ਗੋਇਲ, ਆਮ ਆਦਮੀ ਪਾਰਟੀ ਤੋਂ ਪੰਕਜ ਬੰਸਲ, ਆਜ਼ਾਦ ਉਮੀਦਵਾਰ ਵਜੋਂ ਨਰੇਸ਼ ਬੰਸਲ ਤੋਂ ਇਲਾਵਾ 10 ਹੋਰ ਉਮੀਦਵਾਰਾਂ ਨੇ ਨਾਂਅ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚ 4 ਕਵਰਿੰਗ ਉਮੀਦਵਾਰ ਹਨ।