ਨਿਜੀ ਪੱਤਰ ਪ੍ਰੇਰਕ
ਅੰਬਾਲਾ, 24 ਜੂਨ
ਡੀਆਈਜੀ ਵਿਜੀਲੈਂਸ ਅੰਬਾਲਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਜ਼ਮੀਨ ਦੇ ਸਟੇਅ ਆਰਡਰ ਰਿਕਾਰਡ ਵਿਚ ਚੜ੍ਹਾਉਣ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਵਿਜੀਲੈਂਸ ਵਿਭਾਗ, ਡਿਊਟੀ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਪੰਜਲਾਸਾ ਚੌਕ ਨਰਾਇਣਗੜ੍ਹ ਦੇ ਲਾਗਿਉਂ ਹਲਕਾ ਪਟਵਾਰੀ ਗਧੌਲੀ ਲਲਿਤ ਕੁਮਾਰ ਨੂੰ 5 ਹਜ਼ਾਰ ਰੁਪਏ ਵੱਢੀ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਦੱਸਿਆ ਕਿ ਗਧੌਲੀ ਪਿੰਡ ਦੀ ਲਖਵਿੰਦਰ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਪਟਵਾਰੀ ਲਲਿਤ ਕੁਮਾਰ ਜ਼ਮੀਨ ਦਾ ਸਟੇਅ ਕਾਗਜ਼ਾਂ ਵਿਚ ਚੜ੍ਹਾਉਣ ਲਈ ਰਿਸ਼ਵਤ ਮੰਗ ਰਿਹਾ ਹੈ ਜਿਸ ’ਤੇ ਕਾਰਵਾਈ ਕਰਦਿਆਂ ਪਟਵਾਰੀ ਗਧੌਲੀ ਲਲਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।