ਰਤੀਆ (ਕੇਕੇ ਬਾਂਸਲ): ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਇਥੋਂ ਦੀਆਂ ਪੰਜ ਲੜਕੀਆਂ ਯੂਕਰੇਨ ਵਿੱਚ ਫਸੀਆਂ ਹੋਈਆਂ ਹਨ। ਡਾਕਟਰੀ ਦੀ ਪੜ੍ਹਾਈ ਕਰਨ ਗਈਆਂ ਇਹ ਲੜਕੀਆਂ ਪਿਛਲੇ 32 ਘੰਟਿਆਂ ਤੋਂ ਭੁੱਖੀਆਂ ਰਾਤਾਂ ਗੁਜਾਰਨ ਲਈ ਮਜਬੂਰ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਰਹਿਣ ਵਾਲੇ ਸੁਖਚਰਨ ਦਾਸ, ਮਨੀਸ਼ ਕੁਮਾਰ ਅਤੇ ਲਵਲੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਲੜਕੀਆਂ ਸਮੇਤ ਸੁਮਨ, ਗਰੀਮਾ, ਲਵਲੀਨ, ਲਵਨਯਾ ਅਤੇ ਸਾਕਸ਼ੀ ਕੁਝ ਚਾਰ ਸਾਲ ਪਹਿਲਾਂ ਐੱਮ.ਬੀ.ਬੀ.ਐੱਸ ਕਰਨ ਲਈ ਯੂਕਰੇਨ ਗਏ ਸੀ, ਜੋ ਕਿ ਰੂਸ, ਯੂਕਰੇਨ ਦੇ ਯੁੱਧ ਵਿੱਚ ਉਥੇ ਫਸ ਕੇ ਰਹਿ ਗਈਆਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਜਾਵੇ।