ਟ੍ਰਿਬਿਊਨ ਨਿਊਜ਼ ਸਰਵਿਸ
ਪੰਚਕੂਲਾ, 11 ਫਰਵਰੀ
ਇਥੋਂ ਦੀ ਪੁਲੀਸ ਨੇ ਆਈਪੀਐਸ ਦੀ ਪਤਨੀ ’ਤੇ ਹਮਲਾ ਕਰਨ ਅਤੇ ਬੰਧੂਆ ਮਜ਼ਦੂਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ 22 ਸਾਲਾ ਅਸਾਮੀ ਔਰਤ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਉਸ ਨੇ ਕਿਹਾ ਕਿ ਉਸ ਨੂੰ ਪੰਚਕੂਲਾ ਸਥਿਤ ਰਿਹਾਇਸ਼ ਵਿੱਚ ਤਸੀਹੇ ਦਿੱਤੇ ਗਏ ਤੇ ਕੈਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਆਈਪੀਐਸ ਅਧਿਕਾਰੀ ਰਾਜੇਸ਼ ਕਾਲੀਆ ਦੀ ਪਤਨੀ ਮਨੀਸ਼ਾ ਨੂੰ ਨਾਮਜ਼ਦ ਕੀਤਾ ਹੈ। ਮਨੀਸ਼ਾ ’ਤੇ ਬੰਧੂਆ ਮਜ਼ਦੂਰੀ ਕਰਵਾਉਣ ਤੇ ਹੋਰ ਧਾਰਾਵਾਂ ਲਾਈਆਂ ਗਈਆਂ ਹਨ।