ਸਿਰਸਾ: ਖੇਤਰ ’ਚ ਅੱਜ ਸਵੇਰੇ ਪਏ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਮੀਂਹ ਪੈਣ ਮਗਰੋਂ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਜਿਥੇ ਝੋਨੇ ਦੀ ਲੁਆਈ ਨੇ ਜ਼ੋਰ ਫੜਿਆ ਹੈ ਉਥੇ ਹੀ ਨਰਮੇ ਤੇ ਗੁਆਰੇ ਦੀ ਫ਼ਸਲ ਨੂੰ ਵੀ ਮੀਂਹ ਦਾ ਕਾਫੀ ਫਾਇਦਾ ਹੋਇਆ ਹੈ। -ਨਿੱਜੀ ਪੱਤਰ ਪ੍ਰੇਰਕ