ਪੱਤਰ ਪ੍ਰੇਰਕ
ਕੁਰੂਕਸ਼ੇਤਰ, 19 ਜੂਨ
ਸ਼ਾਹਾਬਾਦ ਦੇ ਮਾਜਰੀ ਮਹੱਲਾ ਸਥਿਤ ਆਦੇਸ਼ ਹੈਲਥ ਸੇਂਟਰ ਵਿੱਚ ਦਿਲ ਰੋਗਾਂ ਦੇ ਮਾਹਰ ਡਾ. ਗੁਣਤਾਸ ਸਿੰਘ ਗਿੱਲ ਹਫਤੇ ਦੇ ਹਰ ਮੰਗਲਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਦਿਲ ਦੇ ਰੋਗੀਆਂ ਦੀ ਜਾਂਚ ਕਰਨਗੇ। ਇਹ ਜਾਣਕਾਰੀ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਚੇਅਰਮੈਨ ਡਾ. ਐਚ ਐਸ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਵਿੱਚ ਕਰੋਨਾ ਮਹਾਮਾਰੀ ਕਾਰਨ ਹਾਰਟ ਨਾਲ ਸਬੰਧਤ ਬੀਮਾਰੀਆਂ ਵਿੱਚ ਵਾਧਾ ਹੋਇਆ ਹੈ। ਇਸ ਦੇ ਚਲਦੇ ਆਦੇਸ਼ ਹੈਲਥ ਸੇਂਟਰ ਸ਼ਾਹਾਬਾਦ ਵਿੱਚ ਹਾਰਟ ਰੋਗੀਆਂ ਲਈ ਓਪੀਡੀ ਸ਼ੁਰੂ ਕੀਤੀ ਜਾ ਰਹੀ ਹੈ। ਹਾਰਟ ਦੀਆਂ ਬੀਮਾਰੀਆਂ ਨਾਲ ਸਬੰਧਤ ਇਹ ਓਪੀਡੀ ਹਫ਼ਤੇ ਵਿੱਚ ਫਿਲਹਾਲ ਇੱਕ ਦਿਨ ਸ਼ੁਰੂ ਕੀਤੀ ਜਾ ਰਹੀ ਹੈ। ਭਵਿੱਖ ਵਿੱਚ ਮਰੀਜ਼ਾਂ ਦੀ ਸਹੂਲਤ ਨੂੰ ਵੇਖਦੇ ਹੋਏ ਇਸ ਨੂੰ ਵਧਾਇਆ ਜਾ ਸਕਦਾ ਹੈ। ਡਾ. ਗਿੱਲ ਨੇ ਦੱਸਿਆ ਕਿ ਡਾ. ਗੁਣਤਾਸ ਪ੍ਰਸਿੱਧ ਹਸਪਤਾਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਮੌਕੇ ਸੰਸਥਾਨ ਦੇ ਮਹਾਪ੍ਰਬੰਧਕ ਹਰੀ ਓਮ ਗੁਪਤਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਦਿਲ ਰੋਗ ਦੇ ਮਰੀਜ਼ ਹੁਣ ਘੱਟ ਖਰਚੇ ਵਿੱਚ ਇਲਾਜ ਕਰਵਾ ਸਕਦੇ ਹਨ।