ਸ਼ਾਹਬਾਦ ਮਾਰਕੰਡਾ: ਆਰੀਆ ਕੰਨਿਆ ਕਾਲਜ ’ਚ ਗਾਮਾ ਐਸੋਸੀਏਸ਼ਨ ਵੱਲੋਂ ਪੋਸਟਰ ਮੇਕਿੰਗ ਤੇ ਪਾਵਰ ਪੁਆਇੰਟ ਪੇਸ਼ਕਾਰੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਡਾ. ਸੁਨੀਤਾ ਪਾਹਵਾ ਨੇ ਸਰਸਵਤੀ ਵੰਦਨਾ ਨਾਲ ਕੀਤੀ। ਮੁਕਾਬਲੇ ਵਿਚ ਕਰੀਬ 60 ਵਿਦਿਆਰਥਣਾਂ ਨੇ ਹਿੱਸਾ ਲਿਆ। ਜੱਜਾਂ ਦੀ ਭੂਮਿਕਾ ਡਾ. ਪੁਸ਼ਪਾ ਸ਼ਰਮਾ, ਸੁੰਜਲ, ਡਾ. ਆਰਤੀ ਤਰੇਹਨ, ਕੁਸ਼ਾ ਤੇੇ ਡਾ ਪੂਨਮ ਸਿੰਘ ਨੇ ਨਿਭਾਈ। ਪ੍ਰਿੰਸੀਪਲ ਪਾਹਵਾ ਨੇ ਜੀਵਨ ਵਿਚ ਗਣਿਤ ਦੇ ਮਹੱਤਵ ਤੋਂ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਪੋਸਟਰ ਮੇਕਿੰਗ ਪ੍ਰਤੀਯੋਗਤਾ ਵਿਚ ਰਿਆ ਨੇ ਪਹਿਲਾ, ਹਰਵਿੰਦਰ ਕੌਰ ਨੇ ਦੂਜਾ ਪਾਵਰ ਪੁਆਇੰਟ ਵਿਚ ਅਨਸ਼ੁਕਾ ਨੇ ਪਹਿਲਾ, ਮੁਸਕਾਨ ਨੇ ਦੂਜਾ ਸਥਾਨ ਹਾਸਲ ਕੀਤਾ। -ਪੱਤਰ ਪ੍ਰੇਰਕ