ਟੋਹਾਣਾ: ਇਥੋਂ ਦੀ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਹਰਿਆਣਾ-ਪੰਜਾਬ ਹੱਦ ’ਤੇ ਪੈਂਦੇ ਪਿੰਡ ਸਨਿਆਨਾ ਤੋਂ ਵਾਪਸੀ ਸਮੇਂ ਚੌਲ ਮਿੱਲ ਨਜ਼ਦੀਕ ਹਥਿਆਰਬੰਦ ਤਿੰਨ ਲੁਟੇਰਿਆਂ ਨੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਨੋਟਾਂ ਵਾਲਾ ਬੈਗ ਖੋਹ ਲਿਆ। ਜ਼ਖ਼ਮੀ ਹਰੀਓਮ ਨੂੰ ਹਸਪਤਾਲ ਭਰਤੀ ਕੀਤਾ ਗਿਆ। ਥਾਣਾ ਟੋਹਾਣਾ ਪੁਲੀਸ ਨੇ ਮੋਟਰਸਾਈਕਲ ਸਵਾਰ ਅਣਪਛਾਤੇ ਤਿੰਨੋਂ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਹਰੀਓਮ ਨੇ ਦੱਸਿਆ ਕਿ ਉਹ ਕੰਪਨੀ ਨਾਲ ਜੁੜੇ ਸਮੂਹਾਂ ਕੋਲੋਂ ਉਗਰਾਹੀ ਕਰਕੇ ਵਾਪਸ ਆ ਰਿਹਾ ਸੀ ਕਿ ਬੈਗ ਵਿੱਚ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਤੇ ਰਸੀਦ ਬੁੱਕਾਂ ਸਣੇ ਲੁਟੇਰੇ ਉਸ ਦਾ ਪਰਸ ਵੀ ਲੁੱਟ ਕੇ ਲੈ ਗਏ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। -ਪੱਤਰ ਪ੍ਰੇਰਕ