ਪੱਤਰ ਪ੍ਰੇਰਕ
ਟੋਹਾਣਾ, 24 ਦਸੰਬਰ
ਸਨਅਤੀ ਇਲਾਕੇ ਹਿਸਾਰ ਦੇ ਪਲਾਟ ਨੰਬਰ-6 ਵਿੱਚ ਟਰੱਕ ਤੋਂ ਕੈਮੀਕਲ ਡੰਰਮ ਉਤਾਰਦੇ ਸਮੇਂ ਇਕ ਡਰੰਮ ਫਟਣ ਕਾਰਨ ਵਾਪਰੇ ਹਾਦਸੇ ਵਿੱਚ ਇਕ ਮਜ਼ਦੂਰ ਦੀ ਮੌਕੇ ’ਤੇ ਮੌਤ ਹੋ ਗਈ ਤੇ ਤਿੰਨ ਮਜ਼ਦੂਰ ਗੰਭੀਰ ਰੁੂਪ ਵਿੱਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਮਰਨ ਵਾਲਿਆਂ ਵਿੱਚ ਬਿਹਾਰ ਹਾਜੀਪੁਰ ਦਾ ਅਨਰਜੀਤ (38) ਤੇ ਜ਼ਖ਼ਮੀ ਹੋਣ ਵਾਲੇ ਚਿਮਨਲਾਲ (50) ਪਵਨ (23) ਤੇ ਦਿਨੇਸ਼ (28) ਦੱਸੇ ਗਏ ਹਨ। ਕਾਰਖਾਨੇ ਦੇ ਮਾਲਕ ਸੰਦੀਪ ਮੋਦੀ ਨੇ ਹਾਦਸੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਪਲਾਟ-6 ਦੇ ਕਾਰਖਾਨੇ ਵਿੱਚ ਵਿਸ਼ੇਸ਼ ਕਿਸਮ ਦਾ ਕੈਮੀਕਲ ਤਿਆਰ ਕਰ ਕੇ ਭੇਜਿਆ ਜਾਂਦਾ ਸੀ। ਕੈਮੀਕਲ ਵਾਸਤੇ ਰਸਾਇਣਾਂ ਦੇ ਡਰੰਮ ਸਵੇਰੇ ਕਰੀਬ ਪੰਜ ਵਜੇ ਉਤਾਰੇ ਜਾ ਰਹੇ ਸਨ ਕਿ ਡਰੰਮ ਡਿੱਗ ਕੇ ਫਟ ਗਿਆ। ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ।