ਪ੍ਰਭੂ ਦਿਆਲ
ਸਿਰਸਾ, 11 ਮਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਿਰਸਾ ’ਚ ਡੇਢ ਸੌ ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਦਾ ਵਰਚੁਅਲ ਉਦਘਾਟਨ ਕੀਤਾ। ਇਹ ਕੋਵਿਡ ਕੇਅਰ ਸੈਂਟਰ ਸ੍ਰੀ ਤਾਰਾ ਬਾਬਾ ਚੈਰੀਟੇਬਲ ਤੇ ਸਿਰਸਾ ਦੇ ਵਿਧਾਇਕ ਦੇ ਹਲੋਪਾ ਦੇ ਬਾਨੀ ਗੋਪਾਲ ਕਾਂਡਾ ਵੱਲੋਂ ਸਿਰਫ ਦਸ ਦਿਨਾਂ ’ਚ ਤਿਆਰ ਕਰਵਾਇਆ ਗਿਆ ਹੈ। ਕੋਵਿਡ ਕੇਅਰ ਸੈਂਟਰ ਦਾ ਵਰਚੁਅਲ ਉਦਘਾਟਨ ਕਰਦੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਸਿਰਸਾ ਤੋਂ ਹਲੋਪਾ ਦੇ ਵਿਧਾਇਕ ਗੋਪਾਲ ਕਾਂਡਾ, ਸ੍ਰੀ ਤਾਰਾ ਬਾਬਾ ਕੁਟੀਆ ਦੇ ਮੁੱਖ ਸੇਵਕ ਗੋਬਿੰਦ ਕਾਂਡਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿਤਿਆ ਦੇਵੀਲਾਲ, ਨਗਰ ਪਰਿਸ਼ਦ ਦੇ ਚੇਅਰਪਰਸਨ ਰੀਝਾ ਰਾਠੀ, ਸਾਬਕਾ ਚੇਅਰਮੈਨ ਰੇਣੂ ਸ਼ਰਮਾ, ਪਦਮ ਜੈਨ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।