ਪੱਤਰ ਪ੍ਰੇਰਕ
ਕਾਲਾਂਵਾਲੀ, 17 ਅਗਸਤ
ਖੇਡੋ ਹਰਿਆਣਾ ਯੂਥ ਗੇਮਜ਼ ਵਿੱਚ ਭਾਗ ਲੈਣ ਲਈ ਕਾਲਾਂਵਾਲੀ ਦੀ ਓਲੰਪੀਅਨ ਸ਼ੂਟਿੰਗ ਅਕੈਡਮੀ ਦੇ ਤਿੰਨ ਸ਼ੂਟਰਾਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿੱਚ ਜੈਸਮੀਨ ਕੌਰ, ਸੁਰਕਸ਼ਿਤ ਸਿੰਘ ਮਾਨ ਅਤੇ ਏਕਲਿਸ ਗੋਦਾਰਾ ਸ਼ਾਮਲ ਹਨ। ਸ਼ੂਟਿੰਗ ਅਕੈਡਮੀ ਦੀ ਕੋਚ ਮਨਜੀਤ ਕੌਰ ਨੇ ਦੱਸਿਆ ਕਿ 16 ਅਗਸਤ ਨੂੰ ਜ਼ਿਲ੍ਹਾ ਪੱਧਰ ’ਤੇ ਟਰਾਇਲ ਲਏ ਗਏ ਸਨ, ਜਿਸ ਵਿੱਚ ਜੈਸਮੀਨ ਕੌਰ ਨੇ 10 ਮੀਟਰ ਏਅਰ ਪਿਸਟਲ ਵਿੱਚ ਪਿਹਲਾ ਸਥਾਨ, ਸੁਰਕਸ਼ਿਤ ਸਿੰਘ ਮਾਨ 10 ਮੀਟਰ ਏਅਰ ਰਾਇਫਲ ਵਿੱਚ ਪਹਿਲਾ ਸਥਾਨ ਅਤੇ ਏਕਲਿਸ ਗੋਦਾਰਾ 10 ਮੀਟਰ ਏਅਰ ਪਿਸਟਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।