ਪੱਤਰ ਪ੍ਰੇਰਕ
ਰਤੀਆ, 14 ਮਈ
ਪਿੰਡ ਰੱਤਾਖੇੜਾ ਦੇ ਖੇਤ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਤੋਂ ਹਜ਼ਾਰਾਂ ਰੁਪਏ ਦਾ ਤੇਲ ਚੋਰੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ ਬਿਜਲੀ ਨਿਗਮ ਦੇ ਉਪ ਮੰਡਲ ਅਧਿਕਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਨਿਗਮ ਦੇ ਅਧਿਕਾਰੀ ਨੇ ਪੁਲੀਸ ਨੂੰ ਦੱਸਿਆ ਕਿ ਪਿੰਡ ਰੱਤਾਖੇੜਾ ਦੇ ਸੁਭਾਸ਼ ਚੰਦ ਨੇ ਸੂਚਨਾ ਦਿੱਤੀ ਕਿ ਉਸ ਦੇ ਖੇਤ ਵਿਚ ਲੱਗੇ 65 ਕੇਵੀ ਦੇ ਟਿਊਬਵੈੱਲ ਦੇ ਟਰਾਂਸਫਾਰਮਰ ਦਾ ਤੇਲ ਕਿਸੇ ਨੇ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਉਪਰੰਤ ਵਿਭਾਗ ਦੇ ਲਾਈਨਮੈਨ ਸੱਤਪਾਲ ਅਤੇ ਜੇਈ ਸੁਭਾਸ਼ ਚੰਦ ਵੱਲੋਂ ਵੀ ਸਬੰਧਤ ਇਲਾਕੇ ਵਿਚ ਜਾ ਕੇ ਜਾਂਚ ਕੀਤੀ ਗਈ ਹੈ। ਜਾਂਚ ਉਪਰੰਤ ਪਤਾ ਲੱਗਿਆ ਕਿ ਚੋਰਾਂ ਨੇ ਕਰੀਬ 90 ਲਿਟਰ ਤੇਲ, ਜਿਸ ਦੀ ਕੀਮਤ 9,000 ਰੁਪਏ ਹੈ, ਚੋਰੀ ਕੀਤਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।